JALANDHAR WEATHER

ਨੀਰਜ ਚੋਪੜਾ ਤੇ ਨਦੀਮ ਮੁੜ ਹੋਣਗੇ ਆਹਮੋ-ਸਾਹਮਣੇ

16 ਅਗਸਤ ਨੂੰ ਪੋਲੈਂਡ ਦੇ ਸਿਲੇਸੀਆ 'ਚ ਹੋਵੇਗਾ ਮੁਕਾਬਲਾ
ਸਿਲੇਸੀਆ (ਪੋਲੈਂਡ), 12 ਜੁਲਾਈ (ਪੀ.ਟੀ.ਆਈ.)-ਡਬਲ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ 16 ਅਗਸਤ ਨੂੰ ਪੋਲੈਂਡ ਦੇ ਸਿਲੇਸੀਆ 'ਚ ਡਾਇਮੰਡ ਲੀਗ 'ਚ ਪਾਕਿਸਤਾਨ ਦੇ ਮੌਜੂਦਾ ਚੈਂਪੀਅਨ ਅਰਸ਼ਦ ਨਦੀਮ ਦੇ ਖ਼ਿਲਾਫ਼ ਖੇਡਣਗੇ | 2024 'ਚ ਪੈਰਿਸ ਖੇਡਾਂ ਦੇ ਮੁਕਾਬਲੇ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਸਾਹਮਣਾ ਹੋਵੇਗਾ | ਚੋਪੜਾ ਤੇ ਨਦੀਮ 8 ਅਗਸਤ, 2024 ਨੂੰ ਪੈਰਿਸ 'ਚ ਹੋਏ ਪੁਰਸ਼ਾਂ ਦੇ ਨੇਜ਼ੇਬਾਜੀ ਮੁਕਾਬਲੇ ਦੇ ਇਕ ਸਾਲ ਬਾਅਦ ਇਕ ਦੂਜੇ ਦੇ ਸਾਹਮਣੇ ਹੋਣਗੇ, ਜਦੋਂ ਪਾਕਿਸਤਾਨੀ ਨੇਜ਼ੇਬਾਜ਼ ਨੇ 92.97 ਮੀਟਰ ਦੇ ਸ਼ਾਨਦਾਰ ਥਰੋਅ ਨਾਲ ਸੋਨੇ ਦਾ ਤਗਮਾ ਜਿੱਤਿਆ ਸੀ | 27 ਸਾਲਾ ਚੋਪੜਾ, ਜਿਸਨੇ 2021 'ਚ ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਿਆ ਸੀ, ਨੂੰ ਪੈਰਿਸ 'ਚ 89.45 ਮੀਟਰ ਦੇ ਸਭ ਤੋਂ ਵਧੀਆ ਥਰੋਅ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ | ਵਿਸ਼ਵ ਅਥਲੈਟਿਕਸ ਦੇ ਇਕ ਬਿਆਨ 'ਚ ਕਿਹਾ ਗਿਆ ਕਿ ਚੋਪੜਾ ਤੇ ਨਦੀਮ ਸਿਲੇਸੀਆ ਡੀ.ਐਲ. 'ਚ ਪੁਰਸ਼ਾਂ ਦੇ ਨੇਜ਼ੇਬਾਜ਼ੀ ਮੁਕਾਬਲੇ 'ਚ ਹਿੱਸਾ ਲੈਣਗੇ | ਸਿਲੇਸੀਆ ਡੀ.ਐਲ. ਪ੍ਰਬੰਧਕਾਂ ਨੇ ਵੀ ਚੋਪੜਾ ਤੇ ਨਦੀਮ ਵਿਚਕਾਰ ਮੁਕਾਬਲੇ ਦੀ ਪੁਸ਼ਟੀ ਕੀਤੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ