JALANDHAR WEATHER

ਭਾਰਤ-ਇੰਗਲੈਂਡ ਤੀਜਾ ਟੈਸਟ: ਭਾਰਤ ਦੇ ਗੁਆਈ 7ਵੀਂ ਵਿਕਟ, ਰਵਿੰਦਰ ਜਡੇਜਾ 72 ਦੌੜਾਂ ਬਣਾ ਕੇ ਆਊਟ

ਲੰਡਨ, 12 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ ਲਾਰਡਜ਼ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਨੇ 7 ਵਿਕਟਾਂ ਦੇ ਨੁਕਸਾਨ 'ਤੇ 384 ਦੌੜਾਂ ਬਣਾ ਲਈਆਂ ਹਨ ਤੇ ਉਹ ਇੰਗਲੈਂਡ ਤੋਂ ਮਹਿਜ਼ 3 ਦੌੜਾਂ ਪਿੱਛੇ। ਭਾਰਤ ਨੇ ਰਵਿੰਦਰ ਜਡੇਜਾ ਦੇ ਰੂਪ ਵਿਚ ਆਪਣੀ 7ਵੀਂ ਵਿਕਟ ਗੁਆਈ। ਰਵਿੰਦਰ ਜਡੇਜਾ 72 ਦੇ ਸਕੋਰ ਦੇ ਕ੍ਰਿਸ ਵੋਕਸ ਦੀ ਗੇਂਦ 'ਤੇ ਜੇਮੀ ਸਮਿੱਥ ਹੱਥੋਂ ਕੈਚ ਆਊਟ ਹੋਏ।
ਦੱਸ ਦਈਏ ਕਿ ਇੰਗਲੈਂਡ ਨੇ ਪਹਿਲਾ ਟੈਸਟ 5 ਵਿਕਟਾਂ ਨਾਲ ਜਿੱਤਿਆ ਸੀ, ਜਦੋਂਕਿ ਭਾਰਤ ਨੇ ਦੂਜਾ ਟੈਸਟ ਮੈਚ 336 ਦੌੜਾਂ ਨਾਲ ਜਿੱਤ ਕੇ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਇਹ ਮੈਚ ਜਿੱਤ ਕੇ ਦੋਵਾਂ ਟੀਮਾਂ ਦੀਆਂ ਨਜ਼ਰਾਂ ਲੜੀ ਵਿਚ ਲੀਡ ਹਾਸਲ ਕਰਨ 'ਤੇ ਹੋਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ