JALANDHAR WEATHER

ਟੋਕੇ ਵਾਲੀ ਮਸ਼ੀਨ 'ਤੇ ਡਿੱਗਣ ਨਾਲ ਮਜ਼ਦੂਰ ਦੀ ਬਾਂਹ ਹੋਈ ਵੱਖ

ਭਵਾਨੀਗੜ੍ਹ (ਸੰਗਰੂਰ), 12 ਜੁਲਾਈ (ਲਖਵਿੰਦਰ ਪਾਲ ਗਰਗ)-ਪਿੰਡ ਕਾਕੜਾ ਵਿਖੇ ਹਰੇ ਚਾਰੇ ਦਾ ਟੋਕਾ ਕਰਦਿਆਂ ਇਕ ਮਜ਼ਦੂਰ ਦੀ ਟੋਕੇ ਵਾਲੀ ਮਸ਼ੀਨ ’ਚ ਬਾਂਹ ਕੱਟ ਜਾਣ ਤੇ ਦੂਸਰੀ ਬਾਂਹ ਦੇ ਹੱਥ ਦੀਆਂ ਦੋ ਉਂਗਲਾਂ ਕੱਟ ਜਾਣ ਦਾ ਸਮਾਚਾਰ ਮਿਲਿਆ ਹੈ, ਜਿਸ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ।

ਇਸ ਘਟਨਾ ਸਬੰਧੀ ਅਮਰੀਕ ਸਿੰਘ ਵਾਸੀ ਪਿੰਡ ਸਕਰੌਦੀ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਹਰਦੀਪ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਪਿੰਡ ਸਕਰੌਦੀ ਜੋ ਕਿ ਕਿਸੇ ਠੇਕੇਦਾਰ ਕੋਲ ਪਸ਼ੂਆਂ ਦੇ ਖਾਣ ਲਈ ਮੱਕੀ ਤੋਂ ਬਣਾਏ ਜਾਂਦੇ ਅਚਾਰ ਬਣਾਉਣ ਲਈ ਕੰਮ ਕਰਨ ਗਿਆ ਸੀ ਜਿਥੇ ਸਵੇਰੇ ਜਦੋਂ ਉਹ ਮਸ਼ੀਨ ਨਾਲ ਟੋਕਾ ਕਰ ਰਿਹਾ ਸੀ ਤਾਂ ਅਚਾਨਕ ਉਸ ਦਾ ਪੈਰ ਤਿਲਕ ਜਾਣ ਕਾਰਨ ਉਹ ਟੋਕੇ ਵਾਲੀ ਮਸ਼ੀਨ ’ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਇਕ ਬਾਂਹ ਟੋਕਾ ਮਸ਼ੀਨ ’ਚ ਆਉਣ ਕਾਰਨ ਕੱਟੀ ਗਈ ਜਦੋਂਕਿ ਦੂਸਰੀ ਬਾਂਹ ਦੇ ਹੱਥ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ ਤੇ ਬਾਂਹ ’ਤੇ ਕਈ ਥਾਂਵਾਂ ਉਤੇ ਕੱਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ।

ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖ਼ਮੀ ਹੋਏ ਹਰਦੀਪ ਸਿੰਘ ਨੂੰ ਚੁੱਕ ਕੇ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੋਂ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਪਿੰਡ ਵਾਸੀਆਂ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ