ਗੁਰਦਾਸ ਮਾਨ ਤੇ ਦਲਜੀਤ ਦੁਸਾਂਝ ਦਾ ਵਿਰੋਧ ਠੀਕ ਨਹੀਂ–ਚੀਮਾ, ਬੱਲ

ਲੰਡਨ,12 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਗਾਇਕ ਗੁਰਦਾਸ ਮਾਨ ਤੇ ਦਲਜੀਤ ਦੁਸਾਂਝ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜੋ ਬਿਲਕੁੱਲ ਠੀਕ ਨਹੀਂ ਹੈ | ਯਮਲਾ ਜੱਟ ਟਰੱਸਟ ਯੂ.ਕੇ. ਦੇ ਚੇਅਰਮੈਨ ਕਰਨੈਲ ਸਿੰਘ ਚੀਮਾ ਤੇ ਸਰਪ੍ਰਸਤ ਨਿਰਮਲ ਸਿੰਘ ਬੱਲ ਨੇ ਕਿਹਾ ਕਿ ਦੋਵਾਂ ਗਾਇਕਾਂ ਦੀ ਪੰਜਾਬੀ ਬੋਲੀ ਤੇ ਪੰਜਾਬੀ ਪਹਿਚਾਣ ਨੂੰ ਲੈ ਕੇ ਵੱਡਾ ਯੋਗਦਾਨ ਹੈ | ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੀ ਨਵੀਂ ਪੀੜੀ ਨੂੰ ਪੰਜਾਬੀ ਨਾਲ ਜੋੜੀ ਰੱਖਣ ਵਿੱਚ ਪੰਜਾਬੀ ਗੀਤ ਸੰਗੀਤ ਦਾ ਵੱਡਾ ਯੋਗਦਾਨ ਹੈ ਅਤੇ ਅੱਜ ਵੀ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਇਸ ਗੱਲ ਦੇ ਗਵਾਹ ਹਨ | ਸ: ਚੀਮਾ ਨੇ ਕਿਹਾ ਕਿ ਦਲਜੀਤ ਸਿੰਘ ਦੁਸਾਂਝ ਅੱਜ ਪਾਲੀਵੁੱਡ ਅਤੇ ਬਾਲੀਵੁੱਡ ਦਾ ਚਮਕਦਾ ਸਿਤਾਰਾ ਹੈ, ਕੁਝ ਲੋਕਾਂ ਵੱਲੋਂ ਉਸ ਨੂੰ ਗਲਤ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਲੇਕਨ ਵਿਰੋਧ ਦੇ ਬਾਵਜੂਦ ਦਲਜੀਤ ਦੇ ਚਾਹਵਾਨਾਂ 'ਚ ਕੋਈ ਕਮੀ ਨਹੀਂ ਆਈ |