ਡਾ: ਅਭਿਜਾਤ ਸੇਠ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
ਨਵੀਂ ਦਿੱਲੀ, 13 ਜੁਲਾਈ - ਡਾ: ਅਭਿਜਾਤ ਸੇਠ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ (ਐਨਐਮਸੀ) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਐਨਐਮਸੀ ਦੇ ਸਾਬਕਾ ਚੇਅਰਮੈਨ ਡਾ: ਗੰਗਾਧਰ ਨੇ ਅਕਤੂਬਰ 2024 ਵਿਚ ਅਸਤੀਫਾ ਦੇ ਦਿੱਤਾ ਸੀ। ਅਧਿਕਾਰਤ ਸੂਤਰਾਂ ਅਨੁਸਾਰ ਢੁਕਵੇਂ ਉਮੀਦਵਾਰ ਦੀ ਅਣਹੋਂਦ ਕਾਰਨ ਉਨ੍ਹਾਂ ਦਾ ਕਾਰਜਕਾਲ ਜਾਰੀ ਰੱਖਿਆ ਗਿਆ ਸੀ।