ਨਿਊਯਾਰਕ 'ਚ ਆਇਆ ਭੂਚਾਲ

ਨਿਊਯਾਰਕ, 3 ਅਗਸਤ - 2 ਅਗਸਤ ਨੂੰ ਸਥਾਨਕ ਸਮੇਂ ਅਨੁਸਾਰ 22:18:52.4 ਵਜੇ ਗ੍ਰੇਟਰ ਸ਼ਨੀਵਾਰ ਦੇਰ ਰਾਤ ਨਿਊਯਾਰਕ ਸ਼ਹਿਰ ਅਤੇ ਨਿਊ ਜਰਸੀ ਵਿਚਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾ ਰਿਕਟਰ ਪੈਮਾਨੇ 'ਤੇ 3.0 ਭੂਚਾਲ ਦੀ ਤੀਬਰਤਾ ਮਾਪੀ ਗਈ।
ਭੂਚਾਲ ਦਾ ਕੇਂਦਰ ਨਿਊ ਜਰਸੀ ਦੇ ਹੈਸਬਰੌਕ ਹਾਈਟਸ ਦੇ ਉੱਤਰ-ਪੂਰਬ ਵਿਚ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਹੇਠਾਂ ਸੀ। ਹਾਲਾਂਕਿ ਭੂਚਾਲ ਹਲਕਾ ਸੀ, ਪਰ ਲੋਕਾਂ ਨੇ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਇਸ ਤੋਂ ਦੋ ਦਿਨ ਪਹਿਲਾਂ, ਦੱਖਣੀ ਕੈਲੀਫੋਰਨੀਆ ਵਿੱਚ 4.4 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਦੇ ਝਟਕੇ ਲਾਸ ਏਂਜਲਸ ਤੱਕ ਮਹਿਸੂਸ ਕੀਤੇ ਗਏ ਸਨ। ਉਸੇ ਸਮੇਂ, ਤਿੰਨ ਦਿਨ ਪਹਿਲਾਂ, ਰੂਸ ਦੇ ਦੂਰ ਪੂਰਬ ਵਿਚ 8.8 ਤੀਬਰਤਾ ਦਾ ਇਕ ਵਿਨਾਸ਼ਕਾਰੀ ਭੂਚਾਲ ਆਇਆ ਸੀ, ਜਿਸ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ।