JALANDHAR WEATHER

ਪਿੰਡ ਸਰਾਲੀ ਮੰਡ ਵਿਖੇ ਕਰੀਬ 7 ਮਹੀਨੇ ਪਹਿਲਾਂ ਵਿਆਹੀ ਲੜਕੀ ਦਾ ਸਹੁਰੇ ਪਰਿਵਾਰ ਵਲੋਂ ਫਾਹਾ ਦੇ ਕੇ ਕਤਲ

ਪੱਟੀ , 3 ਅਗਸਤ (ਕੁਲਵਿੰਦਰ ਪਾਲ ਸਿੰਘ ਕਾਲੇਕੇ , ਅਵਤਾਰ ਸਿੰਘ ਖਹਿਰਾ) - ਥਾਣਾ ਸਿਟੀ ਪੱਟੀ ਅਧੀਨ ਪੈਦੇ ਪਿੰਡ ਸਰਾਲੀ ਮੰਡ ਵਿਖੇ ਸਹੁਰੇ ਪਰਿਵਾਰ ਵਲੋਂ ਨਵ ਵਿਆਹੀ ਲੜਕੀ ਨੂੰ ਫਾਹਾ ਦੇ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੀ ਪਹਿਚਾਣ ਨਵਨੀਤ ਕੌਰ ਪੁੱਤਰੀ ਮਹਿੰਗਾ ਸਿੰਘ ਵਾਸੀ ਕੋਟ ਦੁਸੱਦੀ ਮੱਲ, ਝਬਾਲ ਹਲਕਾ ਤਰਨ ਤਾਰਨ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਕਾਰਵਾਈ ਕੀਤੀ ਸ਼ੁਰੂ ਕਰ ਦਿੱਤੀ ਹੈ।ਪੁਲਿਸ ਥਾਣਾ ਸਿਟੀ ਪੱਟੀ ਦੇ ਮੁੱਖੀ ਇੰਸ: ਕਵਲਜੀਤ ਰਾਏ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ੍ਹਾਂ ਵਿਚ ਮਹਿੰਗਾ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਕੋਟ ਦੁਸੱਦੀ ਮੱਲ ਨੇ ਦੱਸਿਆ ਕਿ ਕਰੀਬ 7 ਮਹੀਨੇ ਪਹਿਲਾ ੳੇੁਸ ਦੀ ਲੜਕੀ ਦਾ ਵਿਆਹ ਹਰਵਿੰਦਰ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਸਰਾਲੀ ਮੰਡ ਨਾਲ ਹੋਇਆ ਸੀ ਅਤੇ ਕਰੀਬ 7 ਮਹੀਨੇ ਬਾਅਦ 1 ਅਗਸਤ ਨੂੰ ਦਿਲਬਾਗ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸਰਾਲੀ ਮੰਡ ਦਾ ਫ਼ੋਨ ਆਇਆ ਕਿ ਨਵਨੀਤ ਕੌਰ ਤੇ ਹਰਵਿੰਦਰ ਸਿੰਘ ਆਪਸ ਵਿਚ ਲੜਦੇ ਝਗੜਦੇ ਰਹਿੰਦੇ ਹਨ।

2 ਅਗਸਤ ਨੂੰ ਲੜਕੀ ਨਵਨੀਤ ਕੌਰ ਦਾ ਫ਼ੋਨ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਚਾਚਾ ਸਹੁਰਾ ਦਿਲਬਾਗ ਸਿੰਘ ਤੇ ਮੇਰਾ ਪਤੀ ਹਰਵਿੰਦਰ ਸਿੰਘ ਮੈਨੂੰ ਕੁੱਟਮਾਰ ਕਰਦੇ ਹਨ, ਤੁਸੀਂ ਆ ਕੇ ਮੈਨੂੰ ਲੈ ਜਾਉ। ਮੈਂ ਕਿਹਾ ਕਿ ਕੱਲ੍ਹ ਆ ਕੇ ਤੈਨੂੰ ਲੈ ਜਾਵਾਂਗਾ। ਪਤਾ ਲੱਗਾ ਕਿ ਮੇਰੀ ਲੜਕੀ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਦਹੇਜ ਖਾਤਰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਨਵਨੀਤ ਕੌਰ ਦੇ ਸਹੁਰੇ ਪਰਿਵਾਰ ਵਲੋਂ ਫ਼ੋਨ ਆਇਆ ਕਿ ਨਵਨੀਤ ਦੀ ਫਾਹਾ ਲੈਣ ਨਾਲ ਮੌਤ ਹੋ ਗਈ ਹੈ। ਮੈਂ ਆਪਣੇ ਚਾਚੇ ਦੇ ਲੜਕੇ ਗੁਰਮੀਤ ਸਿੰਘ ਸਾਬਕਾ ਥਾਣੇਦਾਰ ਨੂੰ ਨਾਲ ਲੈ ਕੇ ਸਰਾਲੀ ਮੰਡ ਪੁੱਜਾ ਤਾਂ ਨਵਨੀਤ ਕੌਰ ਦੀ ਲਾਸ਼ ਕਮਰੇ ਵਿਚ ਬੈਂਡ 'ਤੇ ਪਈ ਸੀ। ਉਸ ਦੇ ਗਲ, ਖੱਬੇ ਡੌਲੇ ਅਤੇ ਲੱਕ ਵਿਚ ਨੀਲ ਦੇ ਨਿਸ਼ਾਨ ਪਏ ਸਨ ਅਤੇ ਲਾਸ਼ ਨੇੜੇ ਲਾਲ ਰੰਗ ਦਾ ਪਰਨਾ ਪਿਆ ਸੀ।

ਮੁੱਦਈ ਨੇ ਕਿਹਾ ਕਿ ਨਵਨੀਤ ਕੌਰ ਦੇ ਪਤੀ ਹਰਵਿੰਦਰ ਸਿੰਘ ਅਤੇ ਉਸ ਦੇ ਚਾਚੇ ਸਹੁਰੇ ਦਿਲਬਾਗ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸਰਾਲੀ ਮੰਡ ਨੇ ਗਲ੍ਹਾਂ ਘੁੱਟ ਕੇ ਮਾਰ ਦਿੱਤਾ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ । ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਕਿਹਾ ਕਿ ਮੁੱਦਈ ਦੇ ਬਿਆਨ੍ਹਾਂ 'ਤੇ ਹਰਵਿੰਦਰ ਸਿੰਘ ਤੇ ਉਸ ਦੇ ਚਾਚੇ ਦਿਲਬਾਗ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ