JALANDHAR WEATHER

ਪਿੰਡ ਨੰਗਲਾ ਵਿਚ ਜ਼ਮੀਨ ਦੀ ਤਕਸੀਮ ਨੂੰ ਲੈ ਕੇ 2 ਭਰਾਵਾਂ ਦੀ ਆਪਸੀ ਲੜਾਈ ਵਿਚ ਪਿਤਾ ਦੀ ਮੌਤ ਤੇ ਪੁੱਤ ਜ਼ਖ਼ਮੀ

ਬਠਿੰਡਾ/ ਤਲਵੰਡੀ ਸਾਬੋ/ਸੀਂਗੋ ਮੰਡੀ , 3 ਅਗਸਤ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਚ ਜ਼ਮੀਨ ਦੀ ਤਕਸੀਮ ਨੂੰ ਲੈ ਕੇ 2 ਭਰਾਵਾਂ ਵਿਚਕਾਰ ਹੋਈ ਲੜਾਈ ਵਿਚ ਇਕ ਭਰਾ ਦੀ ਮੌਤ ਅਤੇ ਉਸ ਦਾ ਪੁੱਤਰ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਾਈ ਵਿਚ ਜ਼ਖ਼ਮੀ ਹੋਏ ਮ੍ਰਿਤਕ ਮੇਜਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਨੰਗਲਾ ਨੇ ਦੱਸਿਆ ਕਿ ਸਾਡਾ ਮੇਰੇ ਤਾਏ ਅਤੇ ਚਚੇਰੇ ਭਰਾਵਾਂ ਨਾਲ ਜ਼ਖ਼ਮੀ ਦਾ ਝਗੜਾ ਚੱਲ ਰਿਹਾ ਸੀ। 17 ਸਾਲ ਬਾਅਦ ਦਾ ਫ਼ੈਸਲਾ ਸਾਡੇ ਹੱਕ ਵਿਚ ਆਇਆ ਸੀ, ਜਿਸ ਤੋਂ ਬਾਅਦ ਸਾਡੇ ਹੱਕ ਵਿਚ ਇੰਤਕਾਲ ਹੋ ਗਿਆ ਸੀ। ਹੁਣ ਉਹ ਖਾਲ ਤੇ ਪਹੀਆਂ ਨਹੀਂ ਛੱਡਦੇ ਸਨ । ਪਿੰਡ ਦੇ ਸਰਪੰਚ ਕੋਲੋਂ ਮੈਂ ਤੇ ਮੇਰਾ ਪਿਤਾ ਮੇਜਰ ਸਿੰਘ ਵਾਪਸ ਆਪਣੇ ਘਰ ਨੂੰ‌ ਸਕੂਟਰੀ 'ਤੇ ਆ ਰਹੇ ਸਨ ਕਿ ਮੇਰੇ ਤਾਏ ਅਤੇ ਚਚੇਰੇ ਭਰਾਵਾਂ ਨੇ ਰਸਤੇ ਵਿਚ ਸਾਨੂੰ ਘੇਰ ਕੇ ਸਾਡੇ ਰੋੜੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਸਾਡੀ ਸਕੂਟਰੀ ਹੇਠ ਡਿੱਗ ਪਈ। ਰੋੜੇ ਪੱਥਰ ਸਿਰ ਵਿਚ ਆ ਵੱਜੇ ਜਿਸ ਵਿਚ ਮੇਰੇ ਪਿਤਾ ਮੇਜਰ ਸਿੰਘ ਪੁੱਤਰ ਮੁਖਤਿਆਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਮੈਂ ਜ਼ਖ਼ਮੀ ਹੋ ਗਿਆ ਹਾਂ । ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਮੇਰੇ ਪਿਤਾ ਜੀ ਦਾ ਕਤਲ ਕੀਤਾ ਹੈ। ਸਾਡੀ ਮੰਗ ਹੈ ਕਿ ਦੋਸ਼ੀਆਂ ਤੇ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸਾਡੇ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ 'ਤੇ ਜਦ ਤੱਕ ਕਾਰਵਾਈ ਨਹੀਂ ਹੁੰਦੀ ਉਸ ਸਮੇਂ ਤੱਕ ਅਸੀਂ ਪੋਸਟਮਾਰਟਮ ਨਹੀਂ ਕਰਵਾਵਾਂਗੇ ਤੇ ਨਾ ਹੀ ਸਸਕਾਰ ਕਰਾਂਗੇ । ਉਧਰ ਥਾਣਾ ਤਲਵੰਡੀ ਸਾਬੋ ਦੇ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਬਣਦੀ ਕਾਰਵਾਈ ਕਰ ਰਹੇ ਹਾਂ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ