7 ਅਗਸਤ ਨੂੰ ਰਾਹੁਲ ਗਾਂਧੀ ਦੇ ਘਰ ਰਾਤ ਦੇ ਖਾਣੇ 'ਤੇ ਮਿਲਣਗੇ ਇੰਡੀਆ ਗੱਠਜੋੜ ਦੇ ਮੈਂਬਰ - ਸੂਤਰ

ਨਵੀਂ ਦਿੱਲੀ, 3 ਅਗਸਤ - ਸੂਤਰਾਂ ਨੇ ਦੱਸਿਆ ਕਿ ਇੰਡੀਆ ਗੱਠਜੋੜ ਦੇ ਮੈਂਬਰ 7 ਅਗਸਤ ਨੂੰ ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਘਰ ਰਾਤ ਦੇ ਖਾਣੇ 'ਤੇ ਮਿਲਣਗੇ।7 ਅਗਸਤ ਦੀ ਮੀਟਿੰਗ ਦਾ ਐਲਾਨ ਇਕ ਦਿਨ ਬਾਅਦ ਆਇਆ ਹੈ ਜਦੋਂ ਸਾਬਕਾ ਕਾਂਗਰਸ ਪ੍ਰਧਾਨ ਨੇ ਸ਼ਨੀਵਾਰ ਨੂੰ ਪਾਰਟੀ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ 2024 ਦੀਆਂ ਆਮ ਚੋਣਾਂ ਵਿਚ ਘੱਟੋ-ਘੱਟ 70-80 ਲੋਕ ਸਭਾ ਸੀਟਾਂ 'ਤੇ ਧਾਂਦਲੀ ਹੋਈ ਹੋ ਸਕਦੀ ਹੈ।
ਬਿਹਾਰ ਵਿਚ ਚੱਲ ਰਹੀ ਐਸਆਈਆਰ, ਮਹਾਰਾਸ਼ਟਰ ਵਿਚ ਕਥਿਤ ਵੋਟਰ ਸੂਚੀ ਵਿਚ ਹੇਰਾਫੇਰੀ, ਆਪ੍ਰੇਸ਼ਨ ਸੰਧੂਰ, ਭਾਰਤ-ਅਮਰੀਕਾ ਵਪਾਰ ਸੌਦਾ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਦਿੱਤੀਆਂ ਗਈਆਂ ਟੈਰਿਫ ਧਮਕੀਆਂ 'ਤੇ ਮੀਟਿੰਗ ਦੌਰਾਨ ਚਰਚਾ ਹੋਣ ਦੀ ਸੰਭਾਵਨਾ ਹੈ।