ਧੰਨ ਧੰਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਸਰੋਵਰ ਦੀ ਸਫਾਈ ਸੇਵਾ ਕਰਵਾਈ

ਜੈਂਤੀਪੁਰ , 3 ਅਗਸਤ (ਭੁਪਿੰਦਰ ਸਿੰਘ ਗਿੱਲ) - ਇਤਿਹਾਸਕ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਮੈਨੇਜਰ ਜਗਰੂਪ ਸਿੰਘ ਮਜੀਠਾ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਸਰੋਵਰ ਦੀ ਸਫਾਈ ਸੇਵਾ ਕਰਵਾਈ ਗਈ। ਇਸ ਮੌਕੇ ਗੱਲਬਾਤ ਕਰਦਿਆਂ ਜਗਰੂਪ ਸਿੰਘ ਨੇ ਕਿਹਾ ਕਿ ਸਫਾਈ ਤੋਂ ਬਾਅਦ ਸਰੋਵਰ ਵਿਚ ਪੇਂਟ ਕਰਕੇ ਉਸ ਤੋਂ ਬਾਅਦ ਦੁਬਾਰਾ ਜਲ ਭਰਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਹੈੱਡ ਗ੍ਰੰਥੀ ਬਾਬਾ ਜਗਬੀਰ ਸਿੰਘ, ਰਾਜਵੀਰ ਸਿੰਘ , ਦਲਜੋਤ ਸਿੰਘ, ਗੁਰਕੀਰਤ ਸਿੰਘ , ਸੰਤੋਖ ਸਿੰਘ , ਚਾਚਾ ਸੁਭਾਸ਼ ਸਿੰਘ, ਕੇਵਲ ਸਿੰਘ ,ਲਵਪ੍ਰੀਤ ਸਿੰਘ ,ਮੰਨਾ ਮਾਨ,ਬਾਪੂ ਗੁਰਦਿਆਲ ਸਿੰਘ,ਸ਼ਮਸ਼ੇਰ ਸਿੰਘ , ਹਰਪ੍ਰੀਤ ਸਿੰਘ ਤੇ ਸਵਿੰਦਰ ਸਿੰਘ ਆਦਿ ਹਾਜ਼ਰ ਸਨ।