ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ 18 ਜਨਰਲ ਸਕੱਤਰਾਂ ਦਾ ਐਲਾਨ

ਚੰਡੀਗੜ੍ਹ, 6 ਅਗਸਤ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਅੱਗੇ ਵਧਾਉਂਦੇ ਹੋਏ ਅੱਜ ਪਾਰਟੀ ਦੇ 18 ਜਨਰਲ ਸਕੱਤਰਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿਚ ਦਿਲਰਾਜ ਸਿੰਘ ਭੂੰਦੜ, ਸ. ਅਰਵਿੰਦਰ ਸਿੰਘ ਰਸੂਲਪੁਰ, ਸ. ਜਗਦੀਪ ਸਿੰਘ ਚੀਮਾ, ਸ. ਸੂਬਾ ਸਿੰਘ ਬਾਦਲ, ਸੁਰਜੀਤ ਸਿੰਘ ਗੜ੍ਹੀ, ਸ. ਵਿਨਰਜੀਤ ਸਿੰਘ ਗੋਲਡੀ, ਸ. ਯਾਦਵਿੰਦਰ ਸਿੰਘ ਯਾਦੂ, ਆਰ. ਡੀ. ਸ਼ਰਮਾ, ਸ. ਰਵੀਪ੍ਰੀਤ ਸਿੰਘ ਸਿੱਧੂ, ਸ. ਹਰਜਾਪ ਸਿੰਘ ਸੰਘਾ, ਸ਼੍ਰੀ ਬਾਲਕ੍ਰਿਸ਼ਨ ਬਾਲੀ, ਬੀਬੀ ਜ਼ਾਹਿਦਾ ਸੁਲੇਮਾਨ, ਸ. ਗੁਰਬਖਸ਼ ਐਸ ਖਾਲਸਾ, ਸ. ਗੁਰਮੀਤ ਸਿੰਘ ਸ਼ੰਟੀ, ਸ. ਜਗਬੀਰ ਸਿੰਘ, ਸ਼੍ਰੀ ਕਬੀਰ ਦਾਸ, ਸ. ਗੁਰਪ੍ਰੀਤ ਐੱਸ ਝੱਬਰ. ਸ. ਇਕਬਾਲ ਸਿੰਘ ਸੰਧੂ ਹਨ।