ਯੂ.ਪੀ. : ਬੱਸ ’ਤੇ ਡਿੱਗਿਆ ਦਰਖ਼ਤ, 5 ਦੀ ਮੌਤ

ਲਖਨਊ, 8 ਅਗਸਤ- ਯੂ.ਪੀ. ਦੇ ਬਾਰਾਬੰਕੀ ਵਿਚ ਇਕ ਰੋਡਵੇਜ਼ ਬੱਸ ’ਤੇ ਇਕ ਦਰੱਖਤ ਡਿੱਗ ਪਿਆ। ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਇਕ ਅਧਿਆਪਕਾ ਅਤੇ ਦੋ ਬਲਾਕ ਅਧਿਕਾਰੀ ਸ਼ਾਮਿਲ ਹਨ। ਇਕ ਦੀ ਹਾਲਤ ਗੰਭੀਰ ਹੈ। ਜਾਣਕਾਰੀ ਅਨੁਸਾਰ 60 ਲੋਕਾਂ ਨਾਲ ਭਰੀ ਇਕ ਬੱਸ ਬਾਰਾਬੰਕੀ ਤੋਂ ਹੈਦਰਗੜ੍ਹ ਜਾ ਰਹੀ ਸੀ। ਸਵੇਰੇ 11 ਵਜੇ ਹਰਖ ਚੌਰਾਹੇ ਕੋਲ ਇਕ ਜਾਨਵਰ ਬੱਸ ਦੇ ਸਾਹਮਣੇ ਆ ਗਿਆ। ਉਸਨੂੰ ਬਚਾਉਣ ਦੀ ਕੋਸ਼ਿਸ਼ ਵਿੱਚ, ਬੱਸ ਪਹਿਲਾਂ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਫਿਰ ਇਕ ਦਰੱਖਤ ਨਾਲ ਜਾ ਟਕਰਾਈ। ਇਸ ਤੋਂ ਬਾਅਦ ਦਰੱਖਤ ਬੱਸ ’ਤੇ ਡਿੱਗ ਪਿਆ। ਇਸ ਦੀ ਸੀ.ਟੀ.ਵੀ.ਵੀ. ਸਾਹਮਣੇ ਆਈ ਹੈ।
ਹਾਦਸੇ ਤੋਂ ਬਾਅਦ, ਚੀਕਾਂ ਸੁਣ ਕੇ ਰਾਹਗੀਰ ਅਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਪਹੁੰਚ ਗਈ। ਬੁਲਡੋਜ਼ਰ ਬੁਲਾ ਕੇ ਦਰੱਖਤ ਨੂੰ ਹਟਾ ਦਿੱਤਾ ਗਿਆ। ਬਚਾਅ ਕਾਰਜ ਲਗਭਗ ਡੇਢ ਘੰਟੇ ਤੱਕ ਚੱਲਿਆ। ਬੱਸ ਵਿਚ ਸਵਾਰ ਯਾਤਰੀਆਂ ਨੂੰ ਪੁਲਿਸ ਨੇ ਦੂਜੀ ਬੱਸ ਵਿਚ ਭੇਜਿਆ। ਦਰੱਖਤ ਇੰਨ੍ਹਾ ਭਾਰੀ ਸੀ ਕਿ ਬੱਸ ਦੀ ਪੂਰੀ ਛੱਤ ਡਿੱਗ ਗਈ।