JALANDHAR WEATHER

ਪੋਂਗ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਦਰਿਆ ਬਿਆਸ 'ਚ ਪਾਣੀ ਦਾ ਪੱਧਰ ਵਧਿਆ

ਢਿਲਵਾਂ, 8 ਅਗਸਤ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਪੋਂਗ ਡੈਮ ਤੋਂ ਦਰਿਆ ਬਿਆਸ ਵਿਚ ਪਾਣੀ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਦੇ ਪਾਣੀ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ।ਇਸ ਸਬੰਧੀ ਦਰਿਆ ਬਿਆਸ ਵਿਖੇ ਜਲ ਸਰੋਤ ਵਿਭਾਗ ਦੇ ਗੇਜ਼ ਰੀਡਰ ਉਮੇਦ ਸਿੰਘ ਤੇ ਵਿਜੇ ਕੁਮਾਰ ਨੇ ਦੱਸਿਆ ਕਿ ਲੰਘੀ ਰਾਤ ਤੋਂ ਬਾਅਦ ਦਰਿਆ ਬਿਆਸ ਵਿਚ ਪਾਣੀ ਲਗਾਤਾਰ ਵੱਧ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਜਿਥੇ ਪਾਣੀ ਦਾ ਪੱਧਰ 738.00 ਗੇਜ਼ ਸੀ ਤੇ 61826 ਰਿਕਾਰਡ ਕੀਤਾ ਗਿਆ ਸੀ, ਉਥੇ ਸ਼ਾਮ 6 ਵਜੇ 739.00 ਗੇਜ਼ ਤੇ 80069 ਪਾਣੀ ਡਿਸਚਾਰਜ ਹੋ ਰਿਹਾ ਹੈ। ਪਾਣੀ ਵਧਣ ਨਾਲ ਦਰਿਆ ਦੇ ਨਾਲ ਲਗਦੀਆਂ ਮੰਡ ਖੇਤਰ ਵਿਚਲੀਆਂ ਵਾਹੀਯੋਗ ਜ਼ਮੀਨਾਂ ਪਾਣੀ ਦੀ ਮਾਰ ਹੇਠ ਆਉਣੀਆਂ ਸ਼ੁਰੂ ਹੋ ਗਈਆਂ ਹਨ ਤੇ ਜੇਕਰ ਇਸੇ ਤਰ੍ਹਾਂ ਪਾਣੀ ਦਰਿਆ ਬਿਆਸ ਵਿਚ ਵਧਦਾ ਹੈ ਤਾਂ ਢਿਲਵਾਂ ਨਜ਼ਦੀਕ ਮੰਡ ਖ਼ੇਤਰ ਦੀ ਵੱਡੇ ਪੱਧਰ ਉਤੇ ਵਾਹੀਯੋਗ ਜ਼ਮੀਨ ਪਾਣੀ ਦੀ ਮਾਰ ਹੇਠ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਥੇ ਇਹ ਵੀ ਦੱਸਣਯੋਗ ਹੈ ਕਿ ਦਰਿਆ ਬਿਆਸ ਵਿਚ ਇਸ ਸੀਜ਼ਨ ਪਾਣੀ ਦੀ ਇਹ ਰਿਕਾਰਡ ਆਮਦ ਹੈ। ਵਰਨਣਯੋਗ ਹੈ ਕਿ ਦਰਿਆ ਬਿਆਸ ਉਤੇ ਬਣੀ ਗੇਜ਼ ਅਨੁਸਾਰ 740.00 ਉਤੇ ਵਿਭਾਗ ਵਲੋਂ ਯੈਲੋ ਅਲਰਟ ਰੱਖਿਆ ਗਿਆ ਹੈ ਅਤੇ 744.00 ਉਤੇ ਰੈੱਡ ਅਲਰਟ ਹੈ। ਅੱਜ ਦੇ ਵਧੇ ਪਾਣੀ ਨਾਲ ਮੰਡ ਖੇਤਰ ਵਿਚਲੇ ਕਿਸਾਨ ਚਿੰਤਾ ਵਿਚ ਹਨ ਕਿ ਜੇਕਰ ਇਸੇ ਤਰ੍ਹਾਂ ਨਾਲ ਪਾਣੀ ਆਉਂਦੇ ਦਿਨਾਂ ਦੌਰਾਨ ਵਧਦਾ ਹੈ ਤਾਂ ਉਨ੍ਹਾਂ ਦੀਆਂ ਫਸਲਾਂ ਪਾਣੀ ਦੀ ਮਾਰ ਹੇਠ ਆ ਸਕਦੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ