JALANDHAR WEATHER

ਸੱਪ ਦੇ ਡੱਸਣ ਨਾਲ ਵਿਅਕਤੀ ਦੀ ਮੌਤ

ਜਲੰਧਰ, 8 ਅਗਸਤ-ਹਲਕਾ ਫਿਲੌਰ ਦੇ ਗੰਨਾ ਪਿੰਡ ਵਿਖੇ ਸੱਪ ਦੇ ਡੱਸਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਸੌਦਾਗਰ ਨੇ ਦੱਸਿਆ ਕਿ ਪਰਮਜੀਤ ਸਿੰਘ ਉਮਰ 55 ਸਾਲ ਜੋ ਕਿ ਆਪਣੇ ਖੇਤਾਂ ਵਿਚ ਖਾਦ ਪਾਉਣ ਲਈ ਘਰੋਂ ਗਿਆ ਹੋਇਆ ਸੀ ਅਤੇ ਕਾਫੀ ਟਾਈਮ ਨਾ ਆਉਣ ਕਾਰਨ ਅਸੀਂ ਉਸ ਨੂੰ ਖੇਤਾਂ ਵਿਚ ਵੇਖਣ ਚਲੇ ਗਏ ਅਤੇ ਕਾਫੀ ਭਾਲ ਕਰਨ ਤੋਂ ਬਾਅਦ ਉਹ ਝੋਨੇ ਦੇ ਖੇਤ ਵਿਚ ਡਿੱਗਿਆ ਪਿਆ ਸੀ ਅਤੇ ਅਸੀਂ ਉਸ ਨੂੰ ਤੁਰੰਤ ਫਿਲੌਰ ਦੇ ਨਿੱਜੀ ਹਸਪਤਾਲ ਵਿਖੇ ਲੈ ਕੇ ਚਲੇ ਗਏ ਅਤੇ ਡਾਕਟਰਾਂ ਵਲੋਂ ਦੱਸਿਆ ਗਿਆ ਕਿ ਕਿਸੇ ਜ਼ਹਿਰੀਲੇ ਜਾਨਵਰ ਦੇ ਕੱਟਣ ਨਾਲ ਉਸ ਦੀ ਮੌਤ ਹੋ ਗਈ ਹੈ ਅਤੇ ਉਸ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ