ਮਨਾਲੀ-ਕੀਰਤਪੁਰ ਚਾਰ ਮਾਰਗੀ 'ਤੇ ਪਨਰਸਾ ਨੇੜੇ ਨਾਲੇ ਦਾ ਪਾਣੀ ਓਵਰਫਲੋਅ

ਹਿਮਾਚਲ, 8 ਅਗਸਤ-ਮਨਾਲੀ-ਕੀਰਤਪੁਰ ਚਾਰ ਮਾਰਗ 'ਤੇ ਪਨਰਸਾ ਨੇੜੇ ਜਵਾਲਾਪੁਰ ਤੋਂ ਆਉਣ ਵਾਲਾ ਨਾਲਾ ਓਵਰਫਲੋਅ ਹੋ ਗਿਆ ਹੈ। ਤੇਜ਼ ਵਹਾਅ ਕਾਰਨ ਸੜਕ 'ਤੇ ਪਾਣੀ ਭਰ ਗਿਆ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪਾਣੀ ਦੇ ਪੱਧਰ ਵਿਚ ਅਚਾਨਕ ਵਾਧਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਨੇ ਸਥਿਤੀ 'ਤੇ ਨਜ਼ਰ ਰੱਖਣ ਦੀ ਗੱਲ ਕਹੀ ਹੈ।