ਕੇਂਦਰੀ ਕੈਬਨਿਟ ਵਲੋਂ 2025-26 ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ 12,000 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ

ਨਵੀਂ ਦਿੱਲੀ, 8 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਜਵਲਾ ਯੋਜਨਾ ਨੇ ਗਰੀਬ ਔਰਤਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਲ.ਪੀ.ਜੀ. ਸਬਸਿਡੀ ਜਾਰੀ ਰੱਖਣ ਦੇ ਫੈਸਲੇ ਨਾਲ 10 ਕਰੋੜ ਤੋਂ ਵੱਧ ਲਾਭਪਾਤਰੀ ਪਰਿਵਾਰਾਂ ਨੂੰ ਲਾਭ ਹੋਵੇਗਾ। ਕੇਂਦਰੀ ਕੈਬਨਿਟ ਨੇ ਪਹਿਲਾਂ 2025-26 ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀ.ਐਮ.ਯੂ.ਵਾਈ.) ਤਹਿਤ 12,000 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਨਾਲ 10.33 ਕਰੋੜ ਪਰਿਵਾਰਾਂ ਨੂੰ ਲਾਭ ਹੋਇਆ।
ਪੀ.ਐਮ.ਯੂ.ਵਾਈ. ਮਈ 2016 ਵਿਚ ਦੇਸ਼ ਭਰ ਦੇ ਗਰੀਬ ਘਰਾਂ ਦੀਆਂ ਬਾਲਗ ਔਰਤਾਂ ਨੂੰ ਮੁਫਤ ਐਲ.ਪੀ.ਜੀ. ਕੁਨੈਕਸ਼ਨ ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ। 1 ਜੁਲਾਈ ਤੱਕ, ਭਾਰਤ ਵਿਚ ਲਗਭਗ 10.33 ਕਰੋੜ ਪੀ.ਐਮ.ਯੂ.ਵਾਈ. ਕੁਨੈਕਸ਼ਨ ਹਨ। ਇਹ ਲਾਭਪਾਤਰੀ ਪਰਿਵਾਰਾਂ ਦੇ ਹਿੱਤ ਵਿਚ ਇਕ ਵੱਡਾ ਫੈਸਲਾ ਹੈ। ਪੀ.ਐਮ. ਮੋਦੀ ਨੇ X 'ਤੇ ਲਿਖਿਆ।
ਇਕ ਵੱਖਰੀ ਪੋਸਟ ਵਿਚ, ਮੋਦੀ ਜੀ ਨੇ 175 ਇੰਜੀਨੀਅਰਿੰਗ ਸੰਸਥਾਵਾਂ ਅਤੇ 100 ਪੌਲੀਟੈਕਨਿਕਾਂ ਵਾਲੇ 275 ਤਕਨੀਕੀ ਸੰਸਥਾਵਾਂ ਵਿਚ ਮਲਟੀਡਿਸਿਪਲਨਰੀ ਐਜੂਕੇਸ਼ਨ ਐਂਡ ਰਿਸਰਚ ਇੰਪਰੂਵਮੈਂਟ ਇਨ ਟੈਕਨੀਕਲ ਐਜੂਕੇਸ਼ਨ (MERITE) ਸਕੀਮ ਨੂੰ ਲਾਗੂ ਕਰਨ ਲਈ ਕੈਬਨਿਟ ਵਲੋਂ ਇਕ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦੀ ਸ਼ਲਾਘਾ ਕੀਤੀ।