JALANDHAR WEATHER

ਰਾਜਪੁਰਾ ਦੇ ਗਗਨ ਚੌਕ ਤੇ ਚਾਰੇ ਪਾਸੇ 4-4 ਘੰਟਿਆਂ ਤੋਂ ਲੱਗਾ ਜਾਮ, ਲੋਕ ਫਸੇ

ਰਾਜਪੁਰਾ, 8 ਅਗਸਤ (ਅਮਰਜੀਤ ਸਿੰਘ ਪੰਨੂ)-ਚੰਡੀਗੜ੍ਹ ਅੰਬਾਲਾ ਰੋਡ, ਪਟਿਆਲਾ ਰੋਡ, ਸਰਹੰਦ ਰੋਡ, ਰਾਜਪੁਰਾ ਗਗਨ ਚੌਕ ਤੋਂ ਰੇਲਵੇ ਫਲਾਈ ਓਵਰ ਤੱਕ 7-7 ਕਿਲੋਮੀਟਰ ਤੱਕ ਜਾਮ ਲੱਗਾ ਹੋਇਆ ਹੈ। ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲੋਕ ਘਰਾਂ ਵਿਚੋਂ ਨਿਕਲੇ ਹੋਏ ਹਨ ਪਰ 4-4 ਘੰਟੇ ਤੋਂ ਜਾਮ ਵਿਚ ਫਸੇ ਹਨ। ਟਰੈਫਿਕ ਪੁਲਿਸ ਵਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਮ ਨੂੰ ਖੁੱਲ੍ਹਵਾਉਣ ਵਾਸਤੇ ਟਰੈਫਿਕ ਪੁਲਿਸ ਰਾਜਪੁਰਾ ਦੇ ਟਰੈਫਿਕ ਇੰਚਾਰਜ ਗੁਰਬਚਨ ਸਿੰਘ ਵਲੋਂ ਇਸ ਦੀ ਜਾਣਕਾਰੀ ਦਿੱਤੀ ਗਈ। 

ਟਰੈਫਿਕ ਪੁਲਿਸ ਰਾਜਪੁਰਾ ਤੇ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਰੱਖੜੀ ਨੂੰ ਲੈ ਕੇ ਲੋਕ ਘਰਾਂ ਵਿਚੋਂ ਨਿਕਲੇ ਹੋਏ ਹਨ। ਕਾਫੀ ਲੰਬਾ ਜਾਮ ਲੱਗਾ ਹੋਣ ਕਾਰਨ ਟਰੈਫਿਕ ਪੁਲਿਸ ਚਾਰੇ ਪਾਸੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਲੱਗੀ ਹੋਈ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ