JALANDHAR WEATHER

ਰੀਨਾ ਜੇਟਲੀ ਨੇ ਬੀ.ਐਸ.ਐਫ. ਦੇ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ

ਅਟਾਰੀ, (ਅੰਮ੍ਰਿਤਸਰ), 8 ਅਗਸਤ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਭਾਰਤ ਸਰਕਾਰ ਦੇ ਕੇਂਦਰੀ ਪੈਟਰੋਲੀਅਮ ਮੰਤਰਾਲੇ ਦੇ ਓ.ਐਨ.ਜੀ.ਸੀ. ਦੀ ਡਾਇਰੈਕਟਰ ਰੀਨਾ ਜੇਟਲੀ ਨੇ ਅਟਾਰੀ ਸਰਹੱਦ 'ਤੇ ਮਹਿਲਾ ਮੋਰਚਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮਿਲ ਕੇ ਸੀਮਾ ਸੁਰੱਖਿਆ ਬਲ ਦੇ ਡਿਪਟੀ ਕਮਾਂਡੈਂਟ ਅਮਰਦੀਪ ਸਿੰਘ ਦੀ ਅਗਵਾਈ ਹੇਠ ਰੱਖੜੀ ਬੰਨ੍ਹ, ਅਕਸ਼ਿਤ ਤਿਲਕ ਲਗਾ, ਫੁੱਲ ਵਰ੍ਹਾ ਕੇ ਸੈਨਿਕਾਂ ਅਤੇ ਅਧਿਕਾਰੀਆਂ ਨੂੰ ਮਠਿਆਈਆਂ ਖੁਆ ਕੇ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ। ਰੀਨਾ ਜੇਟਲੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਭਾਰਤ ਮਾਤਾ ਦੇ ਬਹਾਦਰ ਪੁੱਤਰਾਂ, ਭਾਰਤੀ ਫੌਜ ਦੇ ਸੈਨਿਕਾਂ ਅਤੇ ਅਧਿਕਾਰੀਆਂ ਨੂੰ ਉਤਸ਼ਾਹਿਤ ਕਰਨ, ਸਮਰਥਨ ਕਰਨ ਅਤੇ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ, ਜੋ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਰਹੇ ਹਨ। ਉਹ ਮੁਸ਼ਕਿਲ ਹਾਲਾਤ ਵਿਚ ਆਪਣੀ ਜਾਨ ਜੋਖਮ ਵਿਚ ਪਾ ਕੇ ਹਰ ਪਲ ਸੁਚੇਤ ਰਹਿ ਕੇ ਆਪਣੇ ਦੇਸ਼ ਦੀ ਸੁਰੱਖਿਆ ਲਈ ਸੇਵਾ ਕਰ ਰਹੇ ਹਨ। ਉਨ੍ਹਾਂ ਕਾਰਨ ਅਸੀਂ ਆਪਣੇ ਘਰਾਂ ਵਿਚ ਸੁਰੱਖਿਅਤ ਰਹਿ ਰਹੇ ਹਾਂ ਅਤੇ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਯੋਗ ਹਾਂ।

ਜ਼ਿਕਰਯੋਗ ਹੈ ਕਿ ਰੀਨਾ ਜੇਤਲੀ ਦੀ ਅਗਵਾਈ ਹੇਠ ਰੱਖੜੀ ਦਾ ਪਵਿੱਤਰ ਤਿਉਹਾਰ ਸੈਨਿਕਾਂ ਨੂੰ ਰੱਖੜੀ ਬੰਨ੍ਹ ਕੇ ਲੰਬੇ ਸਮੇਂ ਤੋਂ ਮਨਾਇਆ ਜਾਂਦਾ ਹੈ ਅਤੇ ਸਮੇਂ-ਸਮੇਂ 'ਤੇ ਸੀਮਾ ਸੁਰੱਖਿਆ ਬਲ ਦੇ ਸੈਨਿਕਾਂ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਫੋਰਸ ਵਲੋਂ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਮੌਕੇ ਦਿਨੇਸ਼ ਸ਼ਰਮਾ, ਅਮਰਜੀਤ ਕੌਰ, ਮੀਨੂੰ ਸਹਿਗਲ, ਨਿਸ਼ਾ ਅਗਰਵਾਲ, ਪੁਸ਼ਪਾ ਪਿੰਕੀ, ਸ਼ਰੂਤੀ ਵਿਜ, ਡੌਲੀ ਭਾਟੀਆ, ਮਨਦੀਪ ਕੌਰ, ਨੂਰੀਨ ਮਹਾਜਨ, ਨੀਰੂ ਖੰਨਾ, ਮਮਤਾ ਕਪੂਰ, ਵੀਨਾ ਮਹਾਜਨ ਅਤੇ ਸ਼ੁਭਮ ਮੌਜੂਦ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ