JALANDHAR WEATHER

ਅਫੀਮ ਤੇ ਕਾਰ ਸਮੇਤ 2 ਵਿਅਕਤੀ ਕਾਬੂ

ਢਿੱਲਵਾਂ, 8 ਅਗਸਤ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)-ਥਾਣਾ ਢਿੱਲਵਾਂ ਪੁਲਿਸ ਨੇ ਹਾਈਟੈੱਕ ਨਾਕੇ ਤੋਂ 800 ਗ੍ਰਾਮ ਅਫੀਮ ਤੇ ਕਾਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਢਿੱਲਵਾਂ ਮੁਖੀ ਦਲਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਹਾਈਟੈੱਕ ਨਾਕੇ ਉਤੇ ਏ. ਐਸ. ਆਈ. ਰਛਪਾਲ ਸਿੰਘ ਹਾਈਟੈੱਕ ਨਾਕਾ ਪੁਲਿਸ ਪਾਰਟੀ ਸਮੇਤ ਗੱਡੀਆਂ ਦੀ ਜਾਂਚ ਕਰ ਰਹੇ ਸਨ ਤਾਂ ਇਸੇ ਦੌਰਾਨ ਇਕ ਕਾਰ ਅੰਮ੍ਰਿਤਸਰ ਤਰਫੋਂ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਏ. ਐਸ. ਆਈ. ਰਛਪਾਲ ਸਿੰਘ ਨੇ ਸਾਥੀ ਕਰਮਚਾਰੀਆਂ ਏ. ਐਸ. ਆਈ. ਦੀਪਕ ਕੁਮਾਰ ਤੇ ਸੀਨੀਅਰ ਸਿਪਾਹੀ ਕੁਲਵਰਨਜੀਤ ਸਿੰਘ ਦੀ ਮਦਦ ਨਾਲ ਰੋਕਿਆ ਤਾਂ ਗੱਡੀ ਵਿਚ ਦੋ ਵਿਅਕਤੀ ਸਵਾਰ ਸਨ।

ਪੁੱਛਗਿੱਛ ਦੌਰਾਨ ਕਾਰ ਚਾਲਕ ਨੇ ਆਪਣੀ ਪਛਾਣ ਮਲਕੀਤ ਸਿੰਘ ਵਾਸੀ ਨਿਊ ਲਕਸ਼ਮੀ ਨਗਰ ਕਪੂਰਥਲਾ ਅਤੇ ਨਾਲ ਦੇ ਵਿਅਕਤੀ ਨੇ ਮਨਦੀਪ ਉਰਫ ਮੋਹਿਤ ਵਾਸੀ ਉੱਚਾ ਧੌੜਾ ਕਪੂਰਥਲਾ ਦੱਸੀ। ਇਸੇ ਦੌਰਾਨ ਮਨਦੀਪ ਨੇ ਇਕ ਵਜ਼ਨਦਾਰ ਲਿਫਾਫਾ ਦਰੱਖਤ ਹੇਠਾਂ ਸੁੱਟ ਦਿੱਤਾ, ਜਿਸ ਨੂੰ ਏ.ਐਸ.ਆਈ. ਨੇ ਲਿਫਾਫਾ ਸੁੱਟਦਿਆਂ ਦੇਖ ਲਿਆ ਅਤੇ ਉਸ ਲਿਫਾਫੇ ਸਬੰਧੀ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਦੋਵਾਂ ਵਿਅਕਤੀਆਂ ਨੇ ਦੱਸਿਆ ਕਿ ਇਸ ਵਿਚ ਅਫੀਮ ਹੈ ਜੋ ਕਿ ਉਹ ਅੰਮ੍ਰਿਤਸਰ ਤੋਂ ਲੈ ਕੇ ਆਏ ਹਨ। ਜਦੋਂ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ 800 ਗ੍ਰਾਮ ਅਫੀਮ ਬਰਾਮਦ ਹੋਈ, ਜਿਸ ਤਹਿਤ ਦੋਵਾਂ ਵਿਅਕਤੀਆਂ ਵਿਰੁੱਧ ਥਾਣਾ ਢਿੱਲਵਾਂ ਵਿਚ ਕੇਸ ਦਰਜ ਕਰਕੇ ਉਨ੍ਹਾਂ ਨੂੰ 800 ਗ੍ਰਾਮ ਅਫੀਮ ਤੇ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਏ. ਐਸ. ਆਈ. ਪਰਮਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ