JALANDHAR WEATHER

ਕੋਆਪ੍ਰੇਟਿਵ ਬੈਂਕ ਫਤਿਹਗੜ੍ਹ ਚੂੜੀਆਂ ਦੇ ਸਕੱਤਰ ਕੋਲੋਂ 1.88 ਲੱਖ ਰੁਪਏ ਖੋਹੇ

ਫਤਿਹਗੜ੍ਹ ਚੂੜੀਆਂ,  8 ਅਗਸਤ (ਐਮ.ਐਸ.ਫੁੱਲ)-ਫਤਿਹਗੜ੍ਹ ਚੂੜੀਆਂ ਦੇ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਸਕੱਤਰ ਬੀਬੀ ਕੁਲਜੀਤ ਕੌਰ ਪਤਨੀ ਸ੍ਰ. ਚਰਨਜੀਤ ਸਿੰਘ ਪਿੰਡ ਪੱਬਾਰਾਲਾ ਕੋਲੋਂ ਲੁਟੇਰਿਆਂ ਨੇ ਬੀਤੇ ਕੱਲ੍ਹ 1 ਲੱਖ 88 ਹਜ਼ਾਰ ਰੁਪਏ ਦੀ ਲੁੱਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵੇਰਵਿਆਂ ਅਨੁਸਾਰ ਕੁਲਜੀਤ ਕੌਰ ਵਲੋਂ ਇਹ ਰਕਮ ਸੋਸਾਇਟੀ ਦੀਆਂ ਕਿਸ਼ਤਾਂ ਅਤੇ ਰਿਕਵਰੀ ਕਰਕੇ ਜਮ੍ਹਾ ਕੀਤੀ ਗਈ ਸੀ ਜਦੋਂ ਉਹ ਇਹ ਰਕਮ ਬੈਂਕ ਵਿਚ ਜਮ੍ਹਾ ਕਰਵਾਉਣ ਜਾ ਰਹੇ ਸਨ ਤਾਂ ਪਿੰਡ ਨੰਦਿਆਂਵਾਲੀ ਕੋਲ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਉਸਦੀ ਐਕਟਿਵਾ ਨੂੰ ਘੇਰ ਲਿਆ ਅਤੇ ਉਸ ਕੋਲੋਂ ਰਕਮ ਖੋਹ ਕੇ ਭੱਜ ਗਏ। ਉਨ੍ਹਾਂ ਨੇ ਐਕਟਿਵਾ ਖੋਹਣ ਦੀ ਵੀ ਕੋਸ਼ਿਸ਼ ਕੀਤੀ ਪਰ ਲਾਗੇ ਲੋਕ ਇਕੱਠੇ ਹੋ ਗਏ ਅਤੇ ਲੁਟੇਰੇ ਮੌਕਾ ਵੇਖ ਕੇ ਭੱਜਣ ਵਿਚ ਕਾਮਯਾਬ ਹੋ ਗਏ। ਇਸ ਸਬੰਧੀ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਅਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ