ਕਰੰਟ ਲੱਗਣ ਨਾਲ 8 ਸਾਲ ਦੀ ਮਾਸੂਮ ਬੱਚੀ ਦੀ ਦਰਦਨਾਕ ਮੌਤ

ਚੋਗਾਵਾਂ, (ਅੰਮ੍ਰਿਤਸਰ), 23 ਅਗਸਤ (ਗੁਰਵਿੰਦਰ ਸਿੰਘ ਕਲਸੀ)- ਪਿੰਡ ਭੀਲੋਵਾਲ ਪੱਕਾ ਵਿਖੇ ਪੱਖੇ ਦੀ ਤਾਰ ਲਗਾਉਣ ਸਮੇਂ ਕਰੰਟ ਲੱਗਣ ਨਾਲ ਇਕ ਬੱਚੀ ਦੀ ਦਰਦਨਾਕ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 8 ਸਾਲ ਦੀ ਮਾਸੂਮ ਬੱਚੀ, ਜੋ ਸਰਕਾਰੀ ਸਕੂਲ ਵਿਚ ਪੜ੍ਹਦੀ ਸੀ, ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਘਰ ਆਈ। ਆਉਂਦਿਆਂ ਹੀ ਆਪਣੀ ਦਾਦੀ ਦੇ ਘਰ ਚਲੀ ਗਈ। ਉੱਥੇ ਬਾਹਰ ਪਏ ਫਰਾਟੇ ਪੱਖੇ ਦੀ ਤਾਰ ਲਗਾਉਣ ਲੱਗੀ ਤੇ ਇਕ ਤਾਰ ਉਸ ਦੇ ਹੱਥ ਵਿਚ ਡਿੱਗ ਪਈ। ਉਸ ਨੂੰ ਜ਼ਬਰਦਸਤ ਕਰੰਟ ਦਾ ਝਟਕਾ ਲੱਗਾ ਤੇ ਉਹ ਜ਼ਮੀਨ ’ਤੇ ਡਿੱਗ ਪਈ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ।