JALANDHAR WEATHER

ਰਾਵੀ ਦੇ ਪਾਣੀ ਨੂੰ ਰੋਕਣ ਲਈ ਵਿਭਾਗ ਨੇ ਖੋਲ੍ਹੇ ਕੁਝ ਗੇਟ

ਮਾਧੋਪੁਰ, (ਪਠਾਨਕੋਟ), 26 ਅਗਸਤ (ਮਹਿਰਾ)- ਲਗਾਤਾਰ ਹੋ ਰਹੀ ਭਾਰੀ ਬਰਸਾਤ ਦੇ ਚਲਦਿਆਂ ਜਿਥੇ ਲੋਕਾਂ ਦਾ ਜੀਣਾ ਮੁਹਾਲ ਬਣਿਆ ਹੋਇਆ ਹੈ, ਉਥੇ ਹੀ ਪੂਰੀ ਤਰ੍ਹਾਂ ਨਾਲ ਧਰਤੀ ਪਾਣੀ ਨਾਲ ਜਲ-ਥਲ ਹੁੰਦੀ ਜਾ ਰਹੀ ਹੈ। ਗੱਲ ਕਰੀਏ ਰਾਵੀ ਦਰਿਆ ਦੀ ਤਾਂ ਜਦੋਂ ਦੇ ਡੈਮ ਦੇ ਗੇਟ ਖੋਲੇ ਗਏ ਹਨ ਤਾਂ ਪਾਣੀ ਲਗਾਤਾਰ ਰਾਵੀ ਦਰਿਆ ਵਿਚ ਵੱਧਦਾ ਜਾ ਰਿਹਾ ਹੈ, ਫਿਲਹਾਲ ਸਥਿਤੀ ਅਜੇ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ। ਜੇਕਰ ਇਸੇ ਤਰ੍ਹਾਂ ਬਾਰਿਸ਼ ਲਗਾਤਾਰ ਰਹੀ ਤਾਂ ਉਹ ਸਮਾਂ ਦੂਰ ਨਹੀਂ, ਜੋ ਸੰਨ 1988 ’ਚ ਹੜ੍ਹ ਆਇਆ ਸੀ।

ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੂੰ ਇਸੇ ਗੱਲ ਦਾ ਡਰ ਲੱਗਿਆ ਹੋਇਆ ਹੈ ਕਿ ਕਿਤੇ 1988 ਵਰਗਾ ਮਾਹੌਲ ਨਾ ਬਣ ਜਾਵੇ। ਜ਼ਿਕਰਯੋਗ ਹੈ ਕਿ ਰਾਵੀ ਦਰਿਆ ਵਿਚ ਪਾਣੀ ਨੂੰ ਰੋਕਣ ਲਈ ਲੱਗੇ ਗੇਟ ਕੁਝ ਤਾਂ ਵਿਭਾਗ ਵਲੋਂ ਖੋਲ੍ਹ ਦਿੱਤੇ ਗਏ ਹਨ ਪਰ ਕੁਝ ਗੇਟ ਤਕਨੀਕੀ ਖਰਾਬੀ ਹੋਣ ਕਾਰਨ ਖੁੱਲ ਨਹੀਂ ਰਹੇ ਪਰ ਪ੍ਰਸਾਸ਼ਨ ਉਨ੍ਹਾਂ ਗੇਟਾਂ ਨੂੰ ਖੋਲਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਰਣਜੀਤ ਸਾਗਰ ਡੈਮ ਸਾਈਡ ਤੋਂ ਪਾਣੀ ਇੰਨਾਂ ਜ਼ਿਆਦਾ ਆ ਗਿਆ ਹੈ ਕਿ ਗੇਟਾਂ ਤੋਂ ਉੱਪਰ ਦੀ ਲੰਘ ਰਿਹਾ ਹੈ। ਸਥਿਤੀ ’ਤੇ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਨਾਲ ਆਪਣੀ ਨਜ਼ਰ ਟਿਕਾਈ ਹੋਈ ਹੈ ਅਤੇ ਲੋਕਾਂ ਨੂੰ ਦਰਿਆਵਾਂ ਕਿਨਾਰੇ ਜਾਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਵੀ ਅਣ-ਸੁਖ਼ਾਵੀਂ ਘਟਨਾ ਨਾ ਹੋ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ