ਨਹਿਰ ’ਚ ਡੁੱਬੇ ਭੂਆ ਭਤੀਜਾ, ਇਕ ਦੀ ਮੌਤ, ਇਕ ਲਾਪਤਾ

ਮਾਧੋਪੁਰ/ਸ਼ਾਹਪੁਰਕੰਢੀ (ਪਠਾਨਕੋਟ), 26 ਅਗਸਤ (ਮਹਿਰਾ)- ਨਵੇਂ ਉਸਾਰੇ ਜਾ ਰਹੇ ਪਾਵਰ ਹਾਊਸ ਪ੍ਰੋਜੈਕਟ ਤੋਂ ਨਿਕਲਦੀ ਨਿਰਮਾਣ ਅਧੀਨ ਨਹਿਰ ਦੇ ਵਿਚ ਪਿੰਡ ਰਾਜਪੁਰਾ ਨਿਵਾਸੀ ਰੇਸ਼ਮਾ ਪਤਨੀ ਗਗਨ ਉਮਰ 26 ਸਾਲ ਅਤੇ ਉਸ ਦਾ ਭਤੀਜਾ ਵਿਸ਼ਾਲ ਪੁੱਤਰ ਸਤੀਸ਼ ਕੁਮਾਰ ਉਮਰ 10 ਸਾਲ ’ਚ ਨਹਿਰ ਡੁੱਬਣ ਕਾਰਨ ਲਾਪਤਾ ਹੋ ਗਏ ਹਨ। ਜਾਣਕਾਰੀ ਅਨੁਸਾਰ ਰੇਸ਼ਮਾ ਦੀ ਲਾਸ਼ ਨੂੰ ਪਾਣੀ ’ਚੋਂ ਮਿਲ ਗਈ ਹੈ, ਜਿਸ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਪਰ ਵਿਸ਼ਾਲ ਅਜੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਅਤੇ ਪ੍ਰਸਾਸ਼ਨ ਤੋਂ ਵਿਸ਼ਾਲ ਨੂੰ ਲੱਭਣ ਦੀ ਮੰਗ ਕਰ ਰਹੇ ਹਨ।