ਮਣੀਮਹੇਸ਼ ਯਾਤਰਾ ’ਤੇ ਗਏ ਨੌਜਵਾਨ ਦਾ ਨਹੀਂ ਲੱਗ ਰਿਹੈ ਕੋਈ ਥਹੁ ਪਤਾ

ਜੈਂਤੀਪੁਰ, (ਅੰਮ੍ਰਿਤਸਰ), 28 ਅਗਸਤ (ਭੁਪਿੰਦਰ ਸਿੰਘ ਗਿੱਲ)- ਹਲਕਾ ਮਜੀਠਾ ਦੇ ਪਿੰਡ ਕੋਟਲਾ ਤਰਖਾਣਾ ਦਾ ਨੌਜਵਾਨ, ਜੋ ਯਾਤਰਾ ਕਰਨ ਲਈ ਮਣੀਮਹੇਸ਼ ਗਿਆ ਹੋਇਆ ਸੀ, ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਉਸ ਨਾਲ ਸੋਮਵਾਰ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਕੋਈ ਰਾਬਤਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਵੀ ਇਸ ਨੌਜਵਾਨ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤਰੁੰਤ ਪਰਿਵਾਰ ਨਾਲ ਸੰਪਰਕ ਕਰਨ।