JALANDHAR WEATHER

ਪਿੰਡ ਸਤੌਜ ਤੇ ਨੇੜਲੇ ਪਿੰਡਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ

ਧਰਮਗੜ੍ਹ (ਸੰਗਰੂਰ), 28 ਅਗਸਤ (ਗੁਰਜੀਤ ਸਿੰਘ ਚਹਿਲ) - ਸੂਬੇ ਭਰ 'ਚ ਹੋਈ ਭਾਰੀ ਵਰਖਾ ਨਾਲ ਜਿੱਥੇ ਝੋਨੇ ਦੀ ਫ਼ਸਲ ਬਹੁਤ ਜਿਆਦਾ ਪ੍ਰਭਾਵਿਤ ਹੋਈ ਹੈ, ਓਥੇ ਨਾਲ ਹੀ ਜਿਆਦਾ ਪਾਣੀ ਭਰ ਜਾਣ ਨਾਲ ਪਸੂਆਂ ਲਈ ਹਰੇ ਚਾਰੇ ਦੀ ਵੀ ਦਿੱਕਤ ਆਈ ਹੈ । ਸਥਾਨਕ ਕਸਬੇ ਨੇੜਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਦੇ ਸਰਪੰਚ ਹਰਬੰਸ ਸਿੰਘ ਹੈਪੀ, ਕਿਸਾਨ ਹਰਵਿੰਦਰਪਾਲ ਰਿਸ਼ੀ ਅਤੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਵੀ ਦਰਜਨ ਦੇ ਕਰੀਬ ਕਿਸਾਨਾਂ ਦੀ ਝੋਨੇ ਦੀ ਸੈਕੜੇ ਏਕੜ ਫ਼ਸਲ ਨੂੰ ਮੀਂਹ ਦੇ ਪਾਣੀ ਨੇ ਆਪਣੀ ਲਪੇਟ ਚ ਲੈ ਕੇ ਤਹਿਸ ਨਹਿਸ ਕਰ ਦਿੱਤਾ ਹੈ, ਜਿਨ੍ਹਾਂ ਪੰਜਾਬ ਸਰਕਾਰ ਅਤੇ ਸੂਬਾ ਸਰਕਾਰ ਪਾਸੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਝੋਨੇ ਦੀ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ । ਇਸੇ ਤਰ੍ਹਾਂ ਹੀ ਪਿੰਡ ਰਤਨਗੜ੍ਹ ਪਟਿਆਵਾਲੀ, ਕਣਕਵਾਲ ਭੰਗੂਆਂ, ਧਰਮਗੜ੍ਹ, ਫਤਹਿਗੜ੍ਹ, ਗੰਢੂਆਂ, ਹਰਿਆਊ, ਹਰਿਆਊ ਕੋਠੇ, ਡਸਕਾ, ਡਸਕਾ ਕੋਠੇ, ਫਲੇੜਾ ਅਤੇ ਰੱਤਾਖੇੜਾ ਦੇ ਕਿਸਾਨਾਂ ਦੀ ਵਰਖਾ ਦੇ ਪਾਣੀ ਨਾਲ ਝੋਨੇ ਦੀ ਫਸਲ ਕਾਫੀ ਨੁਕਸਾਨੀ ਗਈ ਹੈ । 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ