JALANDHAR WEATHER

ਕੌਮਾਂਤਰੀ ਸਰਹੱਦ 'ਤੇ ਸਥਿਤ ਬੰਨ੍ਹ ਟੁੱਟਾ, ਸਤਲੁਜ ਦਾ ਪਾਣੀ ਪਾਕਿਸਤਾਨ 'ਚ ਹੋਇਆ ਦਾਖਲ

ਫਿਰੋਜ਼ਪੁਰ, 28 ਅਗਸਤ (ਗੁਰਿੰਦਰ ਸਿੰਘ)-ਦਰਿਆ ਸਤਲੁਜ ਵਿਚ ਵਧੇ ਪਾਣੀ ਦੇ ਤੇਜ਼ ਵਹਾਅ ਕਾਰਨ ਹਿੰਦ-ਪਾਕਿ ਕੌਮਾਂਤਰੀ ਸਰਹੱਦ ’ਤੇ ਸਥਿਤ ਬੰਨ੍ਹ ਅੱਜ ਸ਼ਾਮ ਟੁੱਟਣ ਕਾਰਨ ਪਾਣੀ ਸਰਹੱਦ ਨਾਲ ਪੈਂਦੇ ਪਾਕਿਸਤਾਨ ਦੇ ਪਿੰਡ ਗੰਡਾ ਸਿੰਘ ਵਾਲਾ ਵਿਚ ਦਾਖਲ ਹੋ ਗਿਆ। ਐਨ ਸਰਹੱਦ ’ਤੇ ਸਥਿਤ ਬੰਨ੍ਹ ਟੁੱਟਣ ਨਾਲ ਭਾਰਤੀ ਖੇਤਰ ਦੇ ਪਿੰਡ ਗੱਟੀ ਰਾਜੋ ਕੇ ਆਜਿ ਪਿੰਡਾਂ ਵਿਚ ਹੜ੍ਹ ਦਾ ਖ਼ਤਰਾ ਇਕ ਵਾਰ ਟਲਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਖੇਤਰ ਵਿਚ ਸਤਪਾਲ ਚੌਕੀ ਤੋਂ ਅੱਗੇ ਜ਼ੀਰੋ ਲਾਈਨ ’ਤੇ ਸਥਿਤ ਇਸ ਬੰਨ੍ਹ ਵਿਚ ਬੀਤੇ ਕੱਲ੍ਹ ਤਰੇੜਾਂ ਆਉਣ ਤੋਂ ਬਾਅਦ ਬੰਨ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਅੱਜ ਸ਼ਾਮ ਇਹ ਬੰਨ੍ਹ ਟੁੱਟ ਜਾਣ ਨਾਲ ਸਤਲੁਜ ਦਾ ਪਾਣੀ ਤੇਜ਼ੀ ਨਾਲ ਪਾਕਿਸਤਾਨ ਵਿਚ ਪ੍ਰਵੇਸ਼ ਕਰ ਗਿਆ। ਕੰਡਿਆਲੀ ਤਾਰ ਤੋਂ ਪਾਰ ਤੇਜ਼ੀ ਨਾਲ ਦਾਖਲ ਹੋ ਰਿਹਾ ਪਾਣੀ ਗੰਡਾ ਸਿੰਘ ਦੇ ਨਾਲ ਕਸੂਰ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ