ਸ਼੍ਰੀ ਮਣੀਮਹੇਸ਼ ਯਾਤਰਾ 'ਤੇ ਗਏ ਸੁਰੱਖਿਅਤ ਸ਼ਰਧਾਲੂਆਂ ਦੀ ਸੂਚੀ ਚੰਬਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ




ਪਠਾਨਕੋਟ, 28 ਅਗਸਤ (ਸੰਧੂ)-ਪਹਾੜਾਂ ਵਿਚ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਜੋ ਸ਼੍ਰੀ ਮਣੀਮਹੇਸ਼ ਯਾਤਰਾ 'ਤੇ ਗਏ ਸਨ, ਉਥੇ ਫਸੇ ਹੋਏ ਹਨ। ਹਿਮਾਚਲ ਦੇ ਚੰਬਾ ਜ਼ਿਲ੍ਹੇ ਅਤੇ ਇਸਦੇ ਆਸ-ਪਾਸ ਦੇ ਖੇਤਰਾਂ ਵਿਚ ਫ਼ੋਨ ਸੇਵਾਵਾਂ ਦੀ ਅਣਹੋਂਦ ਕਾਰਨ, ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰ ਚਿੰਤਤ ਸਨ ਕਿਉਂਕਿ ਪਰਿਵਾਰਕ ਮੈਂਬਰਾਂ ਦਾ ਸ਼ਰਧਾਲੂਆਂ ਨਾਲ ਸੰਪਰਕ ਨਹੀਂ ਹੋ ਰਿਹਾ, ਜਿਸ ਤੋਂ ਬਾਅਦ ਅੱਜ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫਸੇ ਸੁਰੱਖਿਅਤ ਸ਼ਰਧਾਲੂਆਂ ਬਾਰੇ ਇਕ ਸੂਚੀ ਜਾਰੀ ਕੀਤੀ ਗਈ ਹੈ।