ਹਥਿਆਰਾਂ ਤੇ ਨਸ਼ੇ ਸਮੇਤ 2 ਕਾਬੂ

ਪਠਾਨਕੋਟ 28 ਅਗਸਤ (ਵਿਨੋਦ)- ਪਠਾਨਕੋਟ ਪੁਲਿਸ ਵੱਲੋਂ ਦੋ ਪਿਸਟਨ, 12 ਰੋਂਦ, ਤਿੰਨ ਮੈਗਜ਼ੀਨ, 90 ਗ੍ਰਾਮ ਅਫੀਮ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਪੀ ਮਨੋਜ ਕੁਮਾਰ ਨੇ ਦੱਸਿਆ ਕਿ ਐਸ ਐਚ ਓ ਡਿਵੀਜ਼ਨ ਨੰਬਰ ਦੋ ਪਠਾਨਕੋਟ ਪੁਲਿਸ ਪਾਰਟੀ ਨਾਲ ਅਕਾਲਗੜ੍ਹ ਦੇ ਨਜ਼ਦੀਕ ਗਸਤ ਕਰ ਰਹੇ ਸਨ, ਤਾਂ ਉਹਨਾਂ ਨੂੰ ਇੱਕ ਵਿਅਕਤੀ ਦਿਸਿਆ ਜੋ ਕਿ ਪੁਲਿਸ ਨੂੰ ਦੇਖ ਕੇ ਘਬਰਾਇਆ ਜਿਸ ਦੇ ਸ਼ੱਕ ਦੇ ਆਧਾਰ ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਦੇਸੀ ਪਿਸਟਨ, ਦੋ ਮੈਗਜ਼ੀਨ, 8 ਰੋਂਦ ਬਰਾਮਦ ਕੀਤੇ, ਅਤੇ ਦੋਸ਼ੀ ਦਿਲਪ੍ਰੀਤ ਸਿੰਘ ਉਰਫ ਬੱਗਾ ਪੁੱਤਰ ਸੁਰਜੀਤ ਸਿੰਘ ਵਾਸੀ ਧੀਰਾ ਜੱਟਾਂ ਦੇ ਖਿਲਾਫ ਡਿਵੀਜ਼ਨ ਨੰਬਰ ਦੋ ਵਿੱਚ ਆਰਮਡ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ, ਉਹਨਾਂ ਦੱਸਿਆ ਕਿ ਪੁਲਿਸ ਨੂੰ ਪੁੱਛਗਿਛ ਦੌਰਾਨ ਦਿਲਪ੍ਰੀਤ ਸਿੰਘ ਬੱਗਾ ਨੇ ਦੱਸਿਆ ਕਿ ਚਾਰ ਬੰਦੇ ਹੋਰ ਹਨ, ਜਿਸ ਤੇ ਪੁਲਿਸ ਵੱਲੋਂ ਉਸਦੇ ਇੱਕ ਸਾਥੀ ਵਿਨੋਦ ਕੁਮਾਰ ਉਰਫ ਲੋਡੀ ਪੁੱਤਰ ਸਤੀਸ਼ ਕੁਮਾਰ ਵਾਸੀ ਦੌਲਤਪੁਰ ਪਠਾਨਕੋਟ ਨੂੰ ਗ੍ਰਿਫਤਾਰ ਕਰਕੇ ਵਾਧਾ ਜੁਰਮ ਐਨਡੀਪੀਐਸ ਐਕਟ ਵੀ ਦਰਜ ਕੀਤਾ ਗਿਆ ਹੈ, ਅਤੇ ਦੋਸ਼ੀਆਂ ਪਾਸੋਂ ਕੁੱਲ ਦੋ ਪਿਸਟਨ 32 ਬੋਰ, 12 ਰੋਂਦ 32 ਬੋਰ, ਤਿੰਨ ਮੈਗਜ਼ੀਨ, 90 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ, ਉਹਨਾਂ ਦੱਸਿਆ ਕਿ ਬਾਕੀ ਰਹਿੰਦੇ ਚਾਰ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ