JALANDHAR WEATHER

ਸਰਹੱਦ ਨਾਲ ਬਣੇ ਧੁੱਸੀ ਬੰਨ ਦੇ ਟੁੱਟਣ ਨਾਲ ਹਜ਼ਾਰਾਂ ਏਕੜ ਫਸਲ ਡੁੱਬਣੀ ਸ਼ੁਰੂ

ਖੇਮਕਰਨ, 28 ਅਗਸਤ (ਰਾਕੇਸ਼ ਬਿੱਲਾ)-ਸਰਹੱਦ ਦੇ ਨਾਲ ਨਾਲ ਪਾਕਿਸਤਾਨ ਤਰਫੋ ਆ ਕਿ ਸਤਲੁਜ ਦਰਿਆ ਤੇ ਕਸੂਰੀ ਨਾਲੇ ਦੇ ਪਾਣੀ ਦੀ ਮਾਰ ਤੋਂ ਸਰਹੱਦੀ ਪਿੰਡ ਮਹਿੰਦੀਪੁਰ ਤੇ ਮੀਆਵਾਲਾ ਦੀ ਹਜ਼ਾਰਾਂ ਏਕੜ ਰੱਕਬੇ ਨੂੰ ਬਚਾਉਣ ਲਈ ਕੰਡਿਆਲੀ ਤਾਰ ਦੇ ਨਾਲ ਨਾਲ ਬਣਿਆ ਧੁੱਸੀ ਬੰਨ ਅੱਜ ਪਿੰਡਾਂ ਵਾਲਿਆਂ ਦੀ ਦਿਨ ਰਾਤ ਰਾਖੀ ਕਰਨ ਦੇ ਬਾਵਜੂਦ ਅੱਜ ਦੁਪਾਹਿਰ ਨੂੰ ਪਾਣੀ ਦਾ ਦਬਾਅ ਜ਼ਿਆਦਾ ਵੱਧਣ ਨਾਲ ਪਿੰਡ ਮੀਆਵਾਲਾ ਨਜ਼ਦੀਕ ਤੋ ਟੁੱਟ ਗਿਆ ਹੈ।ਜਿਸ ਨਾਲ ਕਿਸਾਨਾਂ ਦੇ ਸਾਹਮਣੇ ਉੱਨਾਂ ਦੀ ਪੁੱਤਰਾਂ ਵਾਂਗ ਪਾਲੀ ਫੱਸਲ ਡੁੱਬਣ ਲੱਗ ਪਈ ਹੈ।ਸਬੰਧਤ ਪਿੰਡਾਂ ਵਾਲਿਆਂ ਵੱਲੋਂ ਬੰਨ ਨੂੰ ਬਚਾਉਣ ਲਈ ਬੜੀ ਜੱਦੋ ਜਹਿਦ ਕਰ ਰਹੇ ਹਨ।ਪਰ ਪਾਣੀ ਵੱਧਣ ਕਾਰਨ ਪਾੜ ਵੱਧਦਾ ਜਾ ਰਿਹਾ ਹੈ।ਪਿੰਡ ਵਾਸੀਆਂ ਅਨੁਸਾਰ ਬੰਨ ਦੀ ਹਾਲਤ ਸਬੰਧੀ ਅਨੇਕਾ ਵਾਰ ਮਹਿਕਮੇ ਦੇ ਧਿਆਨ ਚ ਲਿਆਂਦਾ ਗਿਆ।ਪਰ ਕੋਈ ਧਿਆਨ ਨਹੀ ਦਿੱਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ