ਜ਼ਿਲ੍ਹਾ ਅੰਮਿ੍ਤਸਰ ਦੇ ਸਰਹੱਦੀ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ 'ਚ ਡੁੱਬ ਕੇ ਬਰਬਾਦ

ਚੋਗਾਵਾਂ/ਅੰਮ੍ਰਿਤਸਰ 28 ਅਗਸਤ (ਗੁਰਵਿੰਦਰ ਸਿੰਘ ਕਲਸੀ)- ਜ਼ਿਲਾ ਅੰਮ੍ਰਿਤਸਰ ਦੇ ਨਾਲ ਲੱਗਦੇ ਰਾਵੀ ਦਰਿਆ ਵਿਚ ਪਾਣੀ ਵਧਣ ਕਰਕੇ ਸਰਹੱਦੀ ਪਿੰਡਾਂ ਦੇ ਦਰਜਨਾਂ ਪਿੰਡਾਂ ਦੇ ਕੰਡੇ ਤੇ ਦਰਿਆ ਦੇ ਇਲਾਕੇ 'ਚ ਖੇਤਾਂ ਵਿਚ ਪਾਣੀ ਭਰ ਗਿਆ ਅਤੇ ਫ਼ਸਲ ਬਰਬਾਦ ਹੋ ਗਈ। ਤਹਿਸੀਲ ਲੋਪੋਕੇ ਦੇ ਸਰਹੱਦੀ ਪਿੰਡ ਰਾਣੀਆਂ, ਕੱਕੜ, ਵੇਹਰਾ, ਵਾੜਾ, ਡੱਗ-ਤੂਤ ਸਮੇਤ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਨੁਕਸਾਨੀ ਗਈ। ਉੱਥੇ ਦੂਜੇ ਪਾਸੇ ਸੜਕਾਂ ਵੀ ਪਾਣੀ ਵਿਚ ਡੁੱਬ ਗਈਆਂ ਹਨ।
ਇਨ੍ਹਾਂ ਹਾਲਾਤ ਨੂੰ ਕਾਬੂ ਵਿਚ ਲਿਆਉਣ ਲਈ ਪ੍ਰਸ਼ਾਸਨ ਤੇ ਪਿੰਡ ਵਾਸੀ ਪੂਰੀ ਵਾਹ ਲਗਾ ਰਹੇ ਹਨ। ਜੇਕਰ ਪਾਣੀ ਦਾ ਪੱਧਰ ਹੋਰ ਵੱਧਦਾ ਹੈ ਤਾਂ ਕਾਫ਼ੀ ਨੁਕਸਾਨ ਹੋਵੇਗਾ। ਇਸ ੀਂਬੰਧੀ ਐਸ.ਡੀ.ਐਮ. ਲੋਪੋਕੇ ਸੰਜੀਵ ਸ਼ਰਮਾ, ਹਲਕਾ ਰਾਜਾਸਾਂਸੀ ਇੰਚਾਰਜ ਮੈਡਮ ਸੋਨੀਆ ਮਾਨ, ਬੀ.ਡੀ.ਓ. ਚੋਗਾਵਾਂ ਸ਼ਮਸ਼ੇਰ ਸਿੰਘ ਬੱਲ ਨੇ ਦੌਰਾ ਕੀਤਾ। ਉਨ੍ਹਾਂ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਡਾਇਰੈਕਟਰ ਬਲਬੀਰ ਸਿੰਘ ਵੇਹਰਾ, ਸਰਪੰਚ ਅਵਤਾਰ ਸਿੰਘ ਲਾਲੀ ਨੇ ਕਿਹਾ ਕਿ ਰਾਵੀ ਦਰਿਆ ਦੇ ਕੰਡੇ ’ਤੇ ਦਰਿਆ ਦੇ ਇਲਾਕੇ 'ਚ ਖੇਤਾ 'ਚ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।