ਰਾਵ ਨਦੀ ਦੇ ਤੇਜ਼ ਵਹਾਅ ਕਾਰਨ ਖੁੱਡਾ ਲਾਹੌਰਾ ਤੋਂ ਨਯਾਗਾਓਂ ਜਾਣ ਵਾਲੀ ਸੜਕ ਟੁੱਟੀ, ਵਿਨੀਤ ਜੋਸ਼ੀ ਬਚਾਅ ਕਾਰਜ 'ਚ ਲੱਗੇ

ਪਟਿਆਲਾ, 3 ਸਤੰਬਰ-ਪਟਿਆਸਲਾ ਦੇ ਰਾਵ ਨਦੀ ਦੇ ਤੇਜ਼ ਵਹਾਅ ਕਾਰਨ ਖੁੱਡਾ ਲਾਹੌਰਾ ਤੋਂ ਨਯਾਗਾਓਂ ਜਾਣ ਵਾਲੀ ਸੜਕ ਟੁੱਟ ਗਈ ਹੈ। ਜੇਕਰ ਪਾਣੀ ਤੁਰੰਤ ਨਾ ਰੋਕਿਆ ਗਿਆ ਤਾਂ ਨਯਾਗਾਓਂ ਦਾ ਇਕ ਵੱਡਾ ਇਲਾਕਾ ਪਾਣੀ ਵਿਚ ਡੁੱਬ ਜਾਵੇਗਾ। ਨਦੀ ਦੁਆਰਾ ਕੱਟੀ ਜਾ ਰਹੀ ਸੜਕ ਨੂੰ ਰੋਕਣ ਲਈ ਵਿਨੀਤ ਜੋਸ਼ੀ ਪਟਿਆਲਾ ਦੇ ਰਾਵ ਨਦੀ ਵਿਚ ਦਾਖਲ ਹੋਏ। ਉਨ੍ਹਾਂ ਕਿਹਾ ਕਿ ਮੈਂ ਸਵੇਰੇ 11:00 ਵਜੇ ਉਥੇ ਪਹੁੰਚਿਆ ਅਤੇ ਉਦੋਂ ਤੋਂ ਇਥੇ ਸੇਵਾ ਕਰ ਰਿਹਾ ਹਾਂ। ਵਿਨੀਤ ਜੋਸ਼ੀ ਸੀਨੀਅਰ ਭਾਜਪਾ ਨੇਤਾ ਸੇਵਾਦਾਰ ਵਿਧਾਨ ਸਭਾ ਹਲਕਾ ਖਰੜ ਹਨ।