ਆਰ.ਟੀ.ਆਈ. ਐਕਟੀਵਿਸਟ ਸ਼ਰਮਾ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਾਬੂ
ਅੰਮ੍ਰਿਤਸਰ , 3 ਸਤੰਬਰ ( ਰੇਸ਼ਮ ਸਿੰਘ ) -ਅੰਮ੍ਰਿਤਸਰ ਵਿਜੀਲੈਂਸ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੇ ਖ਼ਿਲਾਫ਼ ਆਰ.ਟੀ.ਆਈ. ਐਕਟੀਵਿਸਟ ਨੂੰ ਕਾਬੂ ਕੀਤਾ ਹੈ। ਜਦੋਂ ਕਿ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਮਿਲੇ ਵੇਰਵੇ ਅਨੁਸਾਰ ਅੰਮ੍ਰਿਤਸਰ ਨਗਰ ਨਿਗਮ ਦੀ ਟਾਊਨ ਪਨਾਇੰਗ ਸ਼ਾਖਾ ਵਿਚ ਕੋਈ ਇਤਰਾਜ਼ਹੀਨਤਾ ਸਰਟੀਫਿਕੇਟ ਦੇ ਨਾਲ ਜੁੜੇ ਇਕ ਮਾਮਲੇ ਦਾ ਵਿਜੀਲੈਂਸ ਵਲੋਂ ਪਰਦਾਫਾਸ਼ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਸਰੇਸ਼ ਕੁਮਾਰ ਸ਼ਰਮਾ ਵਜੋਂ ਹੋਈ ਹੈ। ਐਮ.ਟੀ.ਪੀ. ਅਧਿਕਾਰੀਆਂ ਲਈ ਇਹ ਵਿਅਕਤੀ ਏਜੰਟ ਵਜੋਂ ਕੰਮ ਕਰ ਰਿਹਾ ਸੀ। ਪੈਸੇ ਵਸੂਲਣ ਲਈ ਆਰ.ਟੀ.ਆਈ. ਪਾ ਕੇ ਫਿਰ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਪੈਸੇ ਉਗਰਾਹੇ ਜਾ ਰਹੇ ਸਨ।