ਕੈਲਗਰੀ ਸ਼ਹਿਰ ਦੀ ਮੌਜੂਦਾ ਮੇਅਰ ਜੋਤੀ ਗੌਂਡੇਕ ਨੇ ਦੁਬਾਰਾ ਚੋਣ ਲੜਨ ਦਾ ਕੀਤਾ ਐਲਾਨ

ਕੈਲਗਰੀ, 5 ਸਤੰਬਰ (ਜਸਜੀਤ ਸਿੰਘ ਧਾਮੀ)- ਕੈਲਗਰੀ ਨਗਰ ਕੌਂਸਲ ਦੀ ਮੌਜੂਦਾ ਮੇਅਰ ਜੋਤੀ ਗੌਂਡੇਕ ਨੇ ਕੈਲਗਰੀ ਸ਼ਹਿਰ ਵਿਚ ਦੁਬਾਰਾ ਮੇਅਰ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਅੱਜ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਮੇਰੀ ਸਭ ਤੋਂ ਪਹਿਲਾ ਕੰਮ ਕਮਿਉਨਟੀ ਅਤੇ ਕੋਰਟ ਨਾਲ ਭਾਈਵਾਲੀ ਕਰਕੇ ਸਰੇਆਮ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਗਲੀਆਂ ਅਸੁਰੱਖਿਅਤ ਹਨ, ਜੇਕਰ ਕਾਰੋਬਾਰ ਬੰਦ ਹਨ ਅਤੇ ਜੇਕਰ ਪਰਿਵਾਰ ਸਾਡੇ ਸ਼ਹਿਰ ਤੋਂ ਦੂਰ ਰਹਿੰਦੇ ਹਨ, ਉਹ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ, ਤਾਂ ਸਾਡਾ ਸ਼ਹਿਰ ਤਰੱਕੀ ਨਹੀਂ ਕਰ ਸਕਦਾ ਤੇ ਇਸ ਮਹੱਤਵਪੂਰਨ ਮੁੱਦੇ ਨੂੰ ਹੱਲ ਕਰਨ ਦਾ ਇਕ ਹੀ ਤਰੀਕਾ ਹੈ, ਜਨਤਕ ਸੁਰੱਖਿਆ ਅਤੇ ਇਲਾਜ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਸੂਬੇ ਨਾਲ ਸਾਡਾ ਮਜ਼ਬੂਤ ਸਹਿਯੋਗ ਜਾਰੀ ਰੱਖਣਾ, ਜਿਸ ’ਤੇ ਸਾਡੇ ਵਲੋਂ ਕੰਮ ਕੀਤਾ ਜਾਵੇਗਾ।