JALANDHAR WEATHER

ਅਧਿਆਪਕ ਦਿਵਸ ’ਤੇ ਡਾ. ਹਰਿੰਦਰਜੀਤ ਕੌਰ ਦਾ ਸਨਮਾਨ

ਜਗਰਾਉਂ (ਲੁਧਿਆਣਾ ) , 5 ਸਤੰਬਰ ( ਕੁਲਦੀਪ ਸਿੰਘ ਲੋਹਟ)-ਪੰਜਾਬੀ ਜਿਥੇ ਵੀ ਜਾਂਦੇ ਹਨ ਉਹ ਆਪਣੀ ਛਾਪ ਛੱਡਣ ਵਿਚ ਸਫਲ ਹੁੰਦੇ ਹਨ। ਦੁਨੀਆਂ ਭਰ ਵਿਚ ਪੰਜਾਬੀ ਹਰ ਖੇਤਰ ਵਿਚ ਫੈਲੇ ਹੋਏ ਹਨ ਅਤੇ ਆਪਣੀ ਮਿਹਨਤ ਨਾਲ ਆਪਣਾ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰਦੇ ਹਨ। ਅਜਿਹੀ ਹੀ ਸ਼ਖ਼ਸੀਅਤ ਹੈ ਲੁਧਿਆਣਾ ਦੀ ਜੰਮਪਲ ਡਾ. ਹਰਿੰਦਰਪਾਲ ਕੌਰ ( ਜਿਸ ਦੇ ਨਾਨਕੇ ਜਗਰਾਉਂ ਹਨ ) ਜਿਸ ਨੇ ਗਾਜ਼ੀਆਬਾਦ ਵਿਖੇ ਵਿਖੇ ਤਰੱਕੀ ਦੀਆਂ ਸੁਗੰਧਾਂ ਨੂੰ ਬਿਖੇਰਿਆ ਅਤੇ ਆਪਣਾ ਨਾਂਅ ਰੌਸ਼ਨ ਕੀਤਾ। ਡਾ. ਹਰਿੰਦਰਪਾਲ ਕੌਰ ਨੂੰ ਅਧਿਆਪਕ ਦਿਵਸ ਸਮਾਰੋਹ 2025 ਅਧਿਆਪਕ ਭਲਾਈ ਫਾਊਂਡੇਸ਼ਨ (ਰਜਿਸਟਰਡ), ਉੱਤਰ ਪ੍ਰਦੇਸ਼ ਦੁਆਰਾ ਸੇਂਟ ਟੈਰੇਸਾ ਸਕੂਲ ਇੰਦਰਾਪੁਰਮ, ਗਾਜ਼ੀਆਬਾਦ ਵਿਖੇ ਆਯੋਜਿਤ ਸਮਾਰੋਹ ਦੌਰਾਨ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੁਖੀ ਵਲੋਂ ਡਾ. ਹਰਿੰਦਰਜੀਤ ਕੌਰ ਨੂੰ ਬੈਸਟ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡਾ. ਹਰਿੰਦਰਜੀਤ ਕੌਰ ਨੇ ਇਸ ਸਨਮਾਨ ਲਈ ਪੂਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਪਵਿੱਤਰ ਪੇਸ਼ੇ ਦੀ ਸ਼ਾਨ ਨੂੰ ਹਮੇਸ਼ਾ ਬਣਾਈ ਰੱਖਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ