ਗਣੇਸ਼ ਮੂਰਤੀ ਵਿਸਰਜਨ ਲਈ ਮੁੰਬਈ ਪੁਲਿਸ ਦੇ ਸਖ਼ਤ ਪ੍ਰਬੰਧ

ਮੁੰਬਈ, 5 ਸਤੰਬਰ - ਗਣੇਸ਼ ਮੂਰਤੀ ਵਿਸਰਜਨ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 21 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਪਹਿਲੀ ਵਾਰ, ਪੁਲਿਸ ਰੂਟ ਪ੍ਰਬੰਧਨ ਅਤੇ ਹੋਰ ਟ੍ਰੈਫਿਕ ਨਾਲ ਸੰਬੰਧਿਤ ਅਪਡੇਟਸ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰੇਗੀ। ਸਟੇਟ ਰਿਜ਼ਰਵ ਪੁਲਿਸ ਫੋਰਸ ਦੀਆਂ 14 ਕੰਪਨੀਆਂ, ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਦੀਆਂ 4ਕੰਪਨੀਆਂ, ਤੇਜ਼ ਪ੍ਰਤੀਕਿਰਿਆ ਟੀਮ ਅਤੇ ਬੰਬ ਡਿਸਪੋਜ਼ਲ ਸਕੁਐਡ (ਬੀ.ਡੀ.ਡੀ.ਐਸ.) ਵੀ ਤਾਇਨਾਤ ਕੀਤੀਆਂ ਜਾਣਗੀਆਂ।
ਮੁੰਬਈ ਦੇ ਵਿਚ ਇਹ ਤਿਉਹਾਰ ਬੜੀ ਧੂਮ -ਧਾਮ ਨਾਲ ਮਨਾਇਆ ਜਾਂਦਾ ਹੈ