JALANDHAR WEATHER

ਨਵਾਂਸ਼ਹਿਰ ਲਾਗੇ ਵਾਪਰਿਆ ਭਿਆਨਕ ਹਾਦਸਾ, ਦੋ ਲੋਕਾਂ ਦੀ ਮੌਤ

ਨਵਾਂਸ਼ਹਿਰ, 5 ਸਤੰਬਰ (ਜਸਬੀਰ ਸਿੰਘ ਨੂਰਪੁਰ/ਸੰਦੀਪ ਸਿੰਘ ਮੰਝੂਰ)-ਨਵਾਂਸ਼ਹਿਰ ਬਲਾਚੌਰ ਮੁੱਖ ਮਾਰਗ ਉਤੇ ਇਕ ਕਾਰ ਦੇ ਬੇਕਾਬੂ ਹੋਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਸਵਿਫਟ ਕਾਰ ਜੋ ਬਲਾਚੌਰ ਸਾਈਡ ਤੋਂ ਨਵਾਂਸ਼ਹਿਰ ਨੂੰ ਜਾ ਰਹੀ ਸੀ, ਰਸਤੇ ਵਿਚ ਬੈਰੀਕੇਡ ਹੋਣ ਕਰਕੇ ਗੱਡੀ ਬੇਕਾਬੂ ਹੋ ਗਈ ਅਤੇ ਉਸ ਦੀ ਜ਼ਬਰਦਸਤ ਟੱਕਰ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ। ਤਿੰਨ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਹਾਦਸਾ ਪਿੰਡ ਬੀਰੋਵਾਲ ਲਾਗੇ ਮੁੱਖ ਮਾਰਗ ਉਤੇ ਵਾਪਰਿਆ। ਕਾਰ ਸਵਾਰ ਬਲਾਚੌਰ ਦੇ ਦੱਸੇ ਜਾ ਰਹੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ