JALANDHAR WEATHER

ਬੜੂ ਸਾਹਿਬ ਟਰੱਸਟ ਦੇ ਸੇਵਾਦਾਰਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ 'ਚੋਂ 8 ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁਰੱਖਿਅਤ ਬਾਹਰ ਕੱਢੇ

ਧਰਮਗੜ੍ਹ (ਸੰਗਰੂਰ), 5 ਸਤੰਬਰ (ਗੁਰਜੀਤ ਸਿੰਘ ਚਹਿਲ)-ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸੇਵਾਦਾਰਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਅਤ ਸੰਭਾਲ ਲਈ ਵਿਸ਼ੇਸ਼ ਸੇਵਾ ਕਾਰਜ ਆਰੰਭੇ ਹੋਏ ਹਨ ਕਿਉਂਕਿ ਹੜ੍ਹ ਨਾਲ ਕਈ ਪਿੰਡਾਂ ਦੇ ਗੁਰਦੁਆਰਿਆਂ 'ਚ ਪਾਣੀ ਦਾਖਲ ਹੋ ਗਿਆ ਸੀ, ਜਿਸ ਕਰਕੇ ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਉਣਾ ਲਾਜ਼ਮੀ ਸੀ। ਇਸ ਤਹਿਤ ਕਲਗੀਧਰ ਟਰੱਸਟ ਦੇ ਸੇਵਾਦਾਰਾਂ ਦੀ ਟੀਮ ਵਲੋਂ 8 ਪਾਵਨ ਸਰੂਪ ਹੜ੍ਹ ਦੇ ਪਾਣੀਆਂ ਵਿਚੋਂ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢੇ ਗਏ ਜਿਨ੍ਹਾਂ ਵਿਚੋਂ 2 ਸਰੂਪ ਪਿੰਡ ਦੋਨਾਂ ਨਾਨਕਾ ਤੋਂ, 3 ਸਰੂਪ ਪਿੰਡ ਤੇਜਾ ਰੁਹੇਲਾ ਤੋਂ, 1 ਸਰੂਪ ਪਿੰਡ ਢਾਣੀ ਸੁਹਾਵਾ ਸਿੰਘ ਤੋਂ ਅਤੇ 2 ਸਰੂਪ ਪਿੰਡ ਗੁਲਾਬਾਂ ਭੈਣੀ ਤੋਂ ਪਾਵਨ ਸਰੂਪਾਂ ਦੀ ਸੁਰੱਖਿਅਤ ਸੰਭਾਲ ਦੇ ਨਾਲ-ਨਾਲ, ਕਲਗੀਧਰ ਟਰੱਸਟ ਵਲੋਂ ਪਿੰਡ ਕਾਵਾਂਵਾਲੀ ਪੱਤਣ ’ਤੇ ਵੀ ਵਿਸ਼ੇਸ਼ ਰਾਹਤ ਕੈਂਪ ਲਗਾਇਆ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ