ਤਾਮਿਲਨਾਡੂ : ਟੀਵੀਕੇ ਮੁਖੀ ਅਤੇ ਅਦਾਕਾਰ ਵਿਜੇ ਅੱਜ ਤ੍ਰਿਚੀ ਜ਼ਿਲ੍ਹੇ ਵਿਚ ਸ਼ੁਰੂ ਕਰਨਗੇ ਆਪਣਾ ਰਾਜ ਵਿਆਪੀ ਪ੍ਰਚਾਰ


ਤ੍ਰਿਚੀ (ਤਾਮਿਲਨਾਡੂ), 13 ਸਤੰਬਰ - ਟੀਵੀਕੇ ਮੁਖੀ ਅਤੇ ਅਦਾਕਾਰ ਵਿਜੇ ਅੱਜ ਤ੍ਰਿਚੀ ਜ਼ਿਲ੍ਹੇ ਵਿੱਚ ਆਪਣਾ ਰਾਜ ਵਿਆਪੀ ਪ੍ਰਚਾਰ ਸ਼ੁਰੂ ਕਰਨਗੇ। ਪਾਰਟੀ ਵਰਕਰ ਉਸ ਜਗ੍ਹਾ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ ਜਿੱਥੇ ਟੀਵੀਕੇ ਮੁਖੀ ਵਿਜੇ ਆਪਣੇ ਪ੍ਰਚਾਰ ਵਾਹਨ ਵਿਚ ਖੜ੍ਹੇ ਹੋ ਕੇ ਜਨਤਾ ਨੂੰ ਸੰਬੋਧਨ ਕਰਨਗੇ।
ਇਕ ਟੀਵੀਕੇ ਸਮਰਥਕ ਨੇ ਕਿਹਾ, "...ਅਸੀਂ ਸ਼ਹਿਰ ਵਿਚ ਪਹਿਲੀ ਵਾਰ ਇੰਨੇ ਮਹਾਨ ਸੇਲਿਬ੍ਰਿਟੀ (ਵਿਜੇ) ਨੂੰ ਦੇਖ ਰਹੇ ਹਾਂ...ਅਸੀਂ ਬਹੁਤ ਖੁਸ਼ ਹਾਂ ਅਤੇ ਅਸੀਂ 2026 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਾਂ। ਉਸ ਨੂੰ ਜ਼ਰੂਰ ਜਿੱਤਣਾ ਚਾਹੀਦਾ ਹੈ। ਅਸੀਂ ਇਕ ਅਜਿਹਾ ਨੇਤਾ ਚਾਹੁੰਦੇ ਹਾਂ ਜੋ ਨੌਜਵਾਨਾਂ ਨੂੰ ਸਮਝਦਾ ਹੋਵੇ। ਉਸ ਨੂੰ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਅਤੇ ਉਹ ਮੁੱਖ ਮੰਤਰੀ ਹੀ ਰਹੇਗਾ। ਅਸੀਂ ਸਾਰੇ ਉਸ ਦਾ ਸਮਰਥਨ ਕਰਾਂਗੇ।"