JALANDHAR WEATHER

ਰੂਸ ’ਚ ਲੱਗੇ ਭੁਚਾਲ ਦੇ ਤੇਜ਼ ਝਟਕੇ

ਮਾਸਕੋ, 13 ਸਤੰਬਰ- ਰੂਸ ਵਿਚ ਅੱਜ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਪੂਰਬੀ ਤੱਟ ਦੇ ਨੇੜੇ 7.1 ਤੀਬਰਤਾ ਦਾ ਭੁਚਾਲ ਆਇਆ। ਇਸ ਤੋਂ ਬਾਅਦ ਖੇਤਰ ਵਿਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਭੁਚਾਲ ਦੀ ਤੀਬਰਤਾ 7 ਮਾਪੀ ਹੈ। ਐਨ.ਸੀ.ਐਸ. ਦੇ ਅਨੁਸਾਰ ਭੁਚਾਲ ਸਵੇਰੇ 8:07 ਵਜੇ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ 60 ਕਿਲੋਮੀਟਰ ਡੂੰਘਾਈ ਵਿਚ ਸੀ।

ਜਰਮਨ ਭੂ-ਵਿਗਿਆਨਕ ਖੋਜ ਕੇਂਦਰ (ਜੀਐਫਜ਼ੈਡ) ਨੇ ਕਿਹਾ ਕਿ ਭੁਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ, ਜਦੋਂ ਕਿ ਯੂ.ਐਸ. ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਕਿਹਾ ਕਿ ਇਸ ਦੀ ਤੀਬਰਤਾ 7.4 ਸੀ ਅਤੇ ਭੁਚਾਲ ਦਾ ਕੇਂਦਰ 39.5 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਕਾਮਚਟਕਾ ਦੇ ਦੱਖਣ-ਪੱਛਮ ਵਿਚ ਸਥਿਤ ਜਾਪਾਨ ਨੇ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ