ਏਸ਼ੀਆ ਕੱਪ ਸੁਪਰ-4 ਮੈਚ: ਭਾਰਤ ਦਾ ਸਕੋਰ 5 ਓਵਰਾਂ ਤੋਂ ਬਾਅਦ 55/0

ਦੁਬਈ, 24 ਸਤੰਬਰ-ਏਸ਼ੀਆ ਕੱਪ ਸੁਪਰ-4 ਵਿਚ ਅੱਜ ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੈਚ ਹੈ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਹੈ। ਭਾਰਤ ਦਾ ਸਕੋਰ 5 ਓਵਰਾਂ ਤੋਂ ਬਾਅਦ 55 ਦੌੜਾਂ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਉਤੇ ਹੈ। ਟਾਸ ਬੰਗਲਾਦੇਸ਼ ਨੇ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਭਾਰਤ ਦੇ ਓਪਨਿੰਗ ਬੱਲੇਬਾਜ਼ਾਂ ਵਲੋਂ ਤੇਜ਼ ਬੱਲੇਬਾਜ਼ੀ ਕੀਤੀ ਜਾ ਰਹੀ ਹੈ ਤੇ ਚੰਗੀ ਸ਼ੁਰੂਆਤ ਦਿੱਤੀ ਹੈ।