ਚੰਡੀਗੜ੍ਹ ਦੇ ਪਿੰਡ ਕਜਹੇੜੀ ਵਿਖੇ ਹੋਟਲ ਤੇ ਤੜਕਸਾਰ ਚੱਲੀਆਂ ਗੋਲੀਆਂ

ਚੰਡੀਗੜ੍ਹ, 25 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਪਿੰਡ ਕਜਹੇੜੀ ਵਿਚਲੇ ਹੋਟਲ ਦਿਲਜੋਤ ਵਿਖੇ ਕੁਝ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਹਨ। ਇਸ ਤੋਂ ਪਹਿਲਾਂ ਇਨ੍ਹਾਂ ਬਦਮਾਸ਼ਾਂ ਨੇ ਮੁਹਾਲੀ ਦੇ ਫ਼ੇਜ਼- 2 ਵਿਖੇ ਜਿਮ ਮਾਲਕ ’ਤੇ ਗੋਲੀਆਂ ਚਲਾਈਆਂ, ਜਿਸ ਵਿਚ ਜਿਮ ਮਾਲਕ ਵਿੱਕੀ ਤਿੰਨ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਸਵੇਰ 5:05 ਵਜੇ ਵਾਪਰੀ ਹੈ। ਬਾਈਕ ਸਵਾਰ ਵਿਅਕਤੀਆਂ ਨੇ ਕਰੀਬ 5 ਫਾਇਰ ਹੋਟਲ ਤੇ ਚਲਾਏ, ਜਿਸ ਕਾਰਨ ਉਕਤ ਇਮਾਰਤ ਦਾ ਮੁੱਢਲਾ ਸ਼ੀਸ਼ਾ ਚੂਰ-ਚੂਰ ਹੋਇਆ। ਇਨ੍ਹਾਂ ਦੋਨਾਂ ਮਾਮਲਿਆਂ ਵਿਚ ਚੰਡੀਗੜ੍ਹ ਦੇ ਥਾਣਾ ਸੈਕਟਰ 36 ਦੀ ਪੁਲਿਸ ਅਤੇ ਮੁਹਾਲੀ ਪੁਲਿਸ ਆਪਸੀ ਤਾਲਮੇਲ ਨਾਲ ਜਾਂਚ ਕਰ ਰਹੀ ਹੈ।