ਪਟਾਕਾ ਮਾਰਕੀਟ ਲਈ ਨਗਰ ਨਿਗਮ ਵਲੋਂ ਬੇਅੰਤ ਸਿੰਘ ਪਾਰਕ ਲਈ ਨਵੀਂ ਐਨ.ਓ.ਸੀ. ਜਾਰੀ
ਜਲੰਧਰ, 25 ਸਤੰਬਰ (ਚੰਦੀਪ ਭੱਲਾ)- ਨਗਰ ਨਿਗਮ ਵਲੋਂ ਪਟਾਕਾ ਮਾਰਕੀਟ ਲਈ ਨਵੀਂ ਥਾਂ ਬੇਅੰਤ ਸਿੰਘ ਪਾਰਕ, ਇੰਡਸਟ੍ਰੀਅਲ ਫੋਕਲ ਪੁਆਇੰਟ ਲਈ ਜਾਰੀ ਐਨ.ਓ.ਸੀ. ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਪੁਲਿਸ ਕਮਿਸ਼ਨਰ ਜਲੰਧਰ ਨੂੰ ਪਾਲਿਸੀ ਅਤੇ ਰੂਲ ਮੁਤਾਬਕ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਨਗਰ ਨਿਗਮ ਦੀ ਪਹਿਲੀ ਐਨ.ਓ.ਸੀ. ਅਨੁਸਾਰ ਜਲੰਧਰ ਵਿਚ 2 ਵੱਖ-ਵੱਖ ਸਥਾਨਾਂ ’ਤੇ ਪਟਾਕਾ ਮਾਰਕੀਟ ਲਗਾਉਣ ਲਈ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਸਨ। ਹੁਣ ਨਗਰ ਨਿਗਮ ਵਲੋਂ ਨਵੀਂ ਥਾਂ ਬੇਅੰਤ ਸਿੰਘ ਪਾਰਕ ਇੰਡਸਟ੍ਰੀਅਲ ਫੋਕਲ ਪੁਆਇੰਟ ਲਈ ਐਨ.ਓ.ਸੀ. ਜਾਰੀ ਕੀਤੀ ਗਈ ਹੈ। ਇਸ ਐਨ.ਓ.ਸੀ. ਮੁਤਾਬਕ ਡਿਪਟੀ ਕਮਿਸ਼ਨਰ ਵਲੋਂ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ, ਉਦਯੋਗ ਤੇ ਵਣਜ ਵਿਭਾਗ (ਟੈਕਨੀਕਲ ਸ਼ਾਖ਼ਾ) ਪੰਜਾਬ ਦੀ ਪਾਲਿਸੀ ਵਿਚ ਦਰਜ ਹਦਾਇਤਾਂ ਅਤੇ ਐਕਸਪਲੋਸਿਵ ਐਕਟ ਤੇ ਰੂਲਜ਼ 2008 ਦੇ ਉਪਬੰਧਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।