ਏਸ਼ੀਆ ਕੱਪ ਸੁਪਰ-4 : ਅੱਜ ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਮੈਚ

ਦੁਬਈ, 25 ਸਤੰਬਰ-ਏਸ਼ੀਆ ਕੱਪ 2025 ਦੇ ਅੱਜ ਦੇ ਸੁਪਰ-4 ਮੁਕਾਬਲੇ ਵਿਚ ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਮੈਚ ਹੋਵੇਗਾ। ਇਹ ਮੈਚ ਰਾਤੀਂ 8 ਵਜੇ ਸ਼ੁਰੂ ਹੋਵੇਗਾ। ਇਹ ਦੁਬਈ ਕ੍ਰਿਕਟ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਵਾਲਾ ਹੋਵੇਗਾ। ਅੱਜ ਦਾ ਮੈਚ ਏਸ਼ੀਆ ਕੱਪ ਦਾ 17ਵਾਂ ਮੈਚ ਹੈ ਜੋ ਵੀ ਟੀਮ ਇਹ ਮੈਚ ਜਿੱਤੇਗੀ, ਉਹ ਫਾਈਨਲ ਵਿਚ ਜਾਣ ਦੀ ਦਾਅਵੇਦਾਰ ਹੋਵੇਗੀ।