JALANDHAR WEATHER

ਮਹਾਰਾਸ਼ਟਰ ਦੇ ਮਰਾਠਵਾੜਾ 'ਚ ਮੌਨਸੂਨ ਦੌਰਾਨ ਘਟਨਾਵਾਂ 'ਚ 86 ਮੌਤਾਂ

ਛਤਰਪਤੀ, ਸੰਭਾਜੀਨਗਰ, 25 ਸਤੰਬਰ (ਪੀ.ਟੀ.ਆਈ.)-ਅਧਿਕਾਰੀਆਂ ਨੇ ਦੱਸਿਆ ਕਿ ਚੱਲ ਰਹੇ ਮੌਨਸੂਨ ਸੀਜ਼ਨ ਦੌਰਾਨ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ ਅੱਠ ਜ਼ਿਲ੍ਹਿਆਂ ਵਿਚ ਮੀਂਹ ਨਾਲ ਸਬੰਧਿਤ ਘਟਨਾਵਾਂ ਵਿਚ ਹੁਣ ਤੱਕ 86 ਵਿਅਕਤੀਆਂ ਦੀ ਜਾਨ ਗਈ ਹੈ। ਰਾਜ ਦੇ ਕੇਂਦਰੀ ਹਿੱਸੇ ਵਿਚ ਸਥਿਤ ਇਸ ਖੇਤਰ ਵਿਚ ਛਤਰਪਤੀ ਸੰਭਾਜੀਨਗਰ, ਜਾਲਨਾ, ਲਾਤੂਰ, ਪਰਭਣੀ, ਨਾਂਦੇੜ, ਹਿੰਗੋਲੀ, ਬੀਡ ਅਤੇ ਧਾਰਸ਼ਿਵ ਜ਼ਿਲ੍ਹੇ ਸ਼ਾਮਿਲ ਹਨ। ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਇਸ ਖੇਤਰ ਵਿਚ ਲੱਖਾਂ ਏਕੜ ਵਿਚ ਫਸਲਾਂ ਤਬਾਹ ਕਰ ਦਿੱਤੀਆਂ। ਮਰਾਠਵਾੜਾ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਵਾਰ ਬਹੁਤ ਜ਼ਿਆਦਾ ਮੀਂਹ ਦਰਜ ਕੀਤਾ ਗਿਆ। 20 ਸਤੰਬਰ ਨੂੰ ਧਾਰਸ਼ਿਵ, ਲਾਤੂਰ ਅਤੇ ਬੀਡ ਜ਼ਿਲ੍ਹਿਆਂ ਵਿਚ ਹੜ੍ਹ ਆਇਆ, ਜਿਸ ਨਾਲ ਲੱਖਾਂ ਹੈਕਟੇਅਰ ਤੋਂ ਵੱਧ ਜ਼ਮੀਨ ਪਾਣੀ ਵਿਚ ਡੁੱਬ ਗਈ। ਇਸ ਸਾਲ 1 ਜੂਨ ਤੋਂ 25 ਸਤੰਬਰ ਦੇ ਵਿਚਕਾਰ ਮਰਾਠਵਾੜਾ ਵਿਚ ਮੀਂਹ ਨਾਲ ਸਬੰਧਿਤ ਘਟਨਾਵਾਂ ਵਿਚ 86 ਲੋਕਾਂ ਦੀ ਜਾਨ ਗਈ ਹੈ। ਅਧਿਕਾਰੀ ਨੇ ਡਵੀਜ਼ਨਲ ਕਮਿਸ਼ਨਰ ਦਫ਼ਤਰ ਵਲੋਂ ਜਾਰੀ ਇਕ ਸੋਧੀ ਹੋਈ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਨਾਂਦੇੜ ਵਿਚ ਸਭ ਤੋਂ ਵੱਧ 26 ਮੌਤਾਂ ਹੋਈਆਂ ਹਨ। ਇਸ ਖੇਤਰ ਵਿਚ ਚੱਲ ਰਹੇ ਮਾਨਸੂਨ ਸੀਜ਼ਨ ਦੌਰਾਨ 1,725 ​​ਜਾਨਵਰਾਂ ਦੀ ਮੌਤ ਵੀ ਦਰਜ ਕੀਤੀ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ