JALANDHAR WEATHER

ਸੀ.ਆਈ.ਡੀ. ਇੰਟੈਲੀਜੈਂਸ ਨੇ ਪਾਕਿ ਜਾਸੂਸ ਹਨੀਫ਼ ਖਾਨ ਕੀਤਾ ਗ੍ਰਿਫ਼ਤਾਰ

ਜੈਸਲਮੇਰ, 25 ਸਤੰਬਰ-ਰਾਜਸਥਾਨ ਸੀ.ਆਈ.ਡੀ. ਇੰਟੈਲੀਜੈਂਸ ਨੇ ਜੈਸਲਮੇਰ ਤੋਂ ਇਕ ਪਾਕਿਸਤਾਨੀ ਜਾਸੂਸ ਹਨੀਫ਼ ਖਾਨ ਨੂੰ ਭਾਰਤੀ ਫੌਜ ਨਾਲ ਸਬੰਧਿਤ ਗੁਪਤ ਜਾਣਕਾਰੀ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਨੂੰ ਭੇਜਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਸੀ.ਆਈ.ਡੀ. ਇੰਟੈਲੀਜੈਂਸ ਨੇ ਕੇਸ ਦਰਜ ਕਰਕੇ ਹਨੀਫ਼ ਖਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀ.ਆਈ.ਡੀ. ਇੰਟੈਲੀਜੈਂਸ ਰਾਜਸਥਾਨ ਦੀ ਟੀਮ ਨੇ ਹਨੀਫ਼ ਮੀਰ ਖਾਨ (47), ਜੋ ਕਿ ਬਸਨਪੀਰ ਜੂਨੀ, ਸਦਰ ਥਾਣਾ, ਜੋ ਇਸ ਸਮੇਂ ਜੈਸਲਮੇਰ ਦੇ ਮੋਹਨਗੜ੍ਹ ਵਿਚ ਰਹਿੰਦਾ ਹੈ, ਦੀਆਂ ਗਤੀਵਿਧੀਆਂ ਨੂੰ ਸ਼ੱਕੀ ਪਾਇਆ। ਜਾਂਚ ਤੋਂ ਪਤਾ ਲੱਗਾ ਕਿ ਉਹ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਲਗਾਤਾਰ ਸੰਪਰਕ ਵਿਚ ਸੀ। ਆਈ.ਜੀ.ਪੀ. ਸੀ.ਆਈ.ਡੀ. (ਸੁਰੱਖਿਆ), ਡਾ. ਵਿਸ਼ਨੂੰਕਾਂਤ ਰਾਜਸਥਾਨ ਨੇ ਇਹ ਜਾਣਕਾਰੀ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ