ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 26 -27 ਸਤੰਬਰ ਨੂੰ ਲੱਗੇਗਾ ‘ਕਿਸਾਨ ਮੇਲਾ’

ਹੰਡਿਆਇਆ, (ਬਰਨਾਲਾ), 25 ਸਤੰਬਰ (ਗੁਰਜੀਤ ਸਿੰਘ ਖੁੱਡੀ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 26 -27 ਸਤੰਬਰ ਨੂੰ ‘ਕਿਸਾਨ ਮੇਲਾ’ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ (ਗਡਵਾਸੂ) ਲੁਧਿਆਣਾ ਵਿਖੇ ‘ਪਸ਼ੂ ਪਾਲਣ’ ਮੇਲਾ ਲੱਗੇਗਾ। ਇਹ ਜਾਣਕਾਰੀ ਖੇਤੀ ਵਿਗਿਆਨ ਕੇਂਦਰ ਹੰਡਿਆਇਆ (ਬਰਨਾਲਾ) ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਹਲਾਦ ਸਿੰਘ ਤੰਵਰ ਨੇ ਦਿੱਤੀ ਤੇ ਦੱਸਿਆ ਕਿ ਪੀ. ਏ. ਯੂ. ਦੇ ਮੇਲੇ ਵਿਚੋਂ ਹਾੜੀ ਦੀਆਂ ਫ਼ਸਲਾਂ ਦੇ ਉੱਨਤ ਕਿਸਮਾਂ ਦੇ ਬੀਜ, ਸਬਜ਼ੀਆਂ ਦੀਆਂ ਕਿੱਟਾਂ, ਫਲਦਾਰ ਬੂਟੇ ਅਤੇ ਗਡਵਾਸੂ ਦੇ ਮੇਲੇ ਵਿਚੋਂ ਪਸ਼ੂ ਪਾਲਕਾਂ ਲਈ ਧਾਤਾ ਦਾ ਚੂਰਾ, ਬਾਈਪਾਸ ਫੈਟ, ਪਸ਼ੂ ਚਾਕਲੇਟ, ਔਰਿਲ ਮੈਗਨੇਟ ਤੇ ਸਾਹਿਤਕ ਕਿਤਾਬਾਂ ਉਪਲੱਬਧ ਹੋਣਗੀਆਂ।