JALANDHAR WEATHER

ਮੁਹਾਲੀ ਦੇ ਫੇਜ਼ 2 ਵਿਚ ਜਿਮ ਮਾਲਕ ’ਤੇ ਤੜਕਸਾਰ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਐੱਸ. ਏ. ਐੱਸ. ਨਗਰ, 25 ਸਤੰਬਰ (ਕਪਿਲ ਵਧਵਾ)-ਵੀਰਵਾਰ ਤੜਕੇ ਮੁਹਾਲੀ ਦੇ ਫ਼ੇਜ਼ 2 ਵਿਚ ਬਦਮਾਸ਼ਾਂ ਨੇ ਜਿਮ ਮਾਲਕ ਵਿੱਕੀ 'ਤੇ ਜਾਨਲੇਵਾ ਹਮਲਾ ਕੀਤਾ। ਸਵੇਰੇ 4:50 ਵਜੇ ਦੇ ਕਰੀਬ, ਇਕ ਬਾਈਕ ਸਵਾਰ ਅਣਪਛਾਤੇ ਹਮਲਾਵਰਾਂ ਨੇ ਵਿੱਕੀ 'ਤੇ ਪੰਜ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਚਾਰ ਉਸ ਦੇ ਪੈਰਾਂ ਵਿਚ ਲੱਗੀਆਂ। ਗੰਭੀਰ ਰੂਪ ਵਿਚ ਜ਼ਖਮੀ ਵਿੱਕੀ ਨੂੰ ਉਸਦੇ ਜਿਮ ਟ੍ਰੇਨਰ ਨੇ ਬਾਈਕ 'ਤੇ ਇੰਡਸ ਹਸਪਤਾਲ ਪਹੁੰਚਾਇਆ, ਜਿਥੋਂ ਉਸਦੀ ਗੰਭੀਰ ਹਾਲਤ ਕਾਰਨ ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।


ਰਿਪੋਰਟਾਂ ਅਨੁਸਾਰ ਵਿੱਕੀ ਜਿਮ ਦੇ ਬਾਹਰ ਆਪਣੀ ਬਲੇਨੋ ਕਾਰ ਵਿਚ ਪਿਆ ਸੀ ਜਦੋਂ ਬਾਈਕ ਸਵਾਰ ਹਮਲਾਵਰ ਪਹੁੰਚੇ ਅਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਮੌਕੇ 'ਤੇ ਮੌਜੂਦ ਇਕ ਚੌਂਕੀਦਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਗੋਲੀਬਾਰੀ ਦੀ ਸਾਰੀ ਘਟਨਾ ਨੇੜਲੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਹਮਲਾਵਰ ਭੱਜਦੇ ਅਤੇ ਗੋਲੀਬਾਰੀ ਦੀ ਆਵਾਜ਼ ਸਾਫ਼ ਦਿਖਾਈ ਦੇ ਰਹੀ ਹੈ।


ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਕਜਹੇੜੀ ਇਲਾਕੇ ਵਿਚ ਇਕ ਹੋਟਲ 'ਤੇ ਵੀ ਉਕਤ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਥਾਣਾ ਫ਼ੇਜ਼-1 ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਐਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਹਸਪਤਾਲ ਵਿਚ ਭਰਤੀ ਹੈ ਅਤੇ ਉਹ ਜਾਂਚ ਕਰ ਰਹੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਹਮਲੇ ਪਿਛੇ ਕੌਣ ਸੀ ਜਾਂ ਉਨ੍ਹਾਂ ਦਾ ਕੀ ਇਰਾਦਾ ਸੀ। ਪੁਲਿਸ ਨੇ ਵਿੱਕੀ ਦੀ ਬਲੇਨੋ ਕਾਰ ਨੂੰ ਜ਼ਬਤ ਕਰ ਲਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਹਮਲੇ ਪਿਛੇ ਕੋਈ ਦੁਸ਼ਮਣੀ ਹੋ ਸਕਦੀ ਹੈ। ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ