ਸੰਗਰੂਰ ਦੀ ਮਹਿਕ ਗੁਪਤਾ ਬਣੀ ਜੱਜ

ਸੰਗਰੂਰ, 28 ਸਤੰਬਰ (ਧੀਰਜ ਪਿਸ਼ੌਰੀਆ)-ਸੰਗਰੂਰ ਦੀ ਮਹਿਕ ਗੁਪਤਾ ਪੁੱਤਰੀ ਰਾਮਨਾਥ ਅਤੇ ਰੀਟਾ ਗੁਪਤਾ ਨੇ ਹਿਮਾਚਲ ਜੁਡੀਸ਼ੀਅਲ ਪ੍ਰੀਖਿਆ ਚੌਥੇ ਰੈਂਕ ਵਿਚ ਪਾਸ ਕਰਕੇ ਆਪਣੇ ਮਾਪਿਆਂ ਅਤੇ ਸੰਗਰੂਰ ਦਾ ਨਾਮ ਰੌਸ਼ਨ ਕੀਤਾ ਹੈ। ਹਿਮਾਚਲ ਵਿਚ ਜੱਜ ਬਣਨ ਜਾ ਰਹੀ ਮਹਿਕ ਗੁਪਤਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਖਤ ਮਿਹਨਤ ਅਤੇ ਪਰਿਵਾਰ ਵਲੋਂ ਦਿੱਤੀ ਹੱਲਾਸ਼ੇਰੀ ਸਦਕਾ ਉਹ ਇਹ ਪ੍ਰੀਖਿਆ ਪਾਸ ਕਰਨ ਵਿਚ ਸਫਲ ਹੋਈ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਾਨੂੰਨ ਦੀ ਪੜ੍ਹਾਈ ਪ੍ਰਾਪਤ ਕਰਨ ਵਾਲੀ ਮਹਿਕ ਗੁਪਤਾ ਦੇ ਘਰ ਤਾਇਆ ਚੋਖਾ ਰਾਮ ਸੇਵਾ-ਮੁਕਤ ਆਈ.ਏ.ਐਸ., ਤਾਇਆ ਤ੍ਰਿਲੋਕ ਅਤੇ ਪਿਤਾ ਰਾਮ ਨਾਥ ਨੂੰ ਵਧਾਈਆਂ ਦੇਣ ਵਾਲਿਆਂ ਦਾ ਸਵੇਰ ਤੋਂ ਹੀ ਤਾਂਤਾ ਲੱਗਾ ਹੋਇਆ ਹੈ।