ਐਂਟੀ-ਗੈਂਗਸਟਰ ਟਾਸਕ ਫੋਰਸ ਪੰਜਾਬ ਤੇ ਗੈਂਗਸਟਰਾਂ ਵਿਚਾਲੇ ਇਨਕਾਊਂਟਰ

ਚੰਡੀਗੜ੍ਹ, 4 ਅਕਤੂਬਰ-ਇਕ ਵੱਡੀ ਸਫਲਤਾ ਵਿਚ, ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਪੰਜਾਬ ਨੇ ਭਗੌੜੇ ਵਿਦੇਸ਼ੀ ਗੈਂਗਸਟਰਾਂ ਡੋਨੀ ਬਲ ਅਤੇ ਮੁੰਨ ਘਣਸ਼ਮਪੁਰੀਆ ਦੇ ਇਕ ਮੁੱਖ ਸਾਥੀ ਗੁਰਪ੍ਰੀਤ ਸਿੰਘ ਉਰਫ ਵਿਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਪੁਲਿਸ ਟੀਮ ਵਲੋਂ ਲੁਧਿਆਣਾ ਦਿਹਾਤੀ ਦੇ ਖੇਤਰ ਵਿਚ ਮੁਲਜ਼ਮ ਨੂੰ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕਰਨ 'ਤੇ ਹੋਈ ਇਕ ਛੋਟੀ ਜਿਹੀ ਗੋਲੀਬਾਰੀ ਤੋਂ ਬਾਅਦ ਸੀ। ਗ੍ਰਿਫ਼ਤਾਰ ਮੁਲਜ਼ਮ 23/08/2025 ਨੂੰ ਲੁਧਿਆਣਾ ਵਿਖੇ ਸੋਸ਼ਲ ਮੀਡੀਆ ਪ੍ਰਭਾਵਕ ਕਾਰਤਿਕ ਬਾਗਨ ਦੇ ਕਤਲ ਵਿਚ ਲੋੜੀਂਦਾ ਹੈ
ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਦਾ ਅਪਰਾਧਿਕ ਰਿਕਾਰਡ ਹੈ ਅਤੇ ਉਸਨੂੰ ਪਹਿਲਾਂ ਜਨਵਰੀ 2025 ਵਿਚ SASNagar ਵਿਖੇ 2 ਗੈਰ-ਕਾਨੂੰਨੀ ਵਿਦੇਸ਼ੀ ਪਿਸਤੌਲਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਵਿਅਕਤੀ ਅਤੇ ਉਸਦੇ ਸਾਥੀਆਂ ਨੂੰ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਨੇ ਪੰਜਾਬ ਵਿਚ ਸਨਸਨੀਖੇਜ਼ ਕਤਲਾਂ ਨੂੰ ਅੰਜਾਮ ਦੇਣ ਲਈ ਨਿਰਦੇਸ਼ ਦਿੱਤੇ ਸਨ ਜੋ ਗ੍ਰਿਫ਼ਤਾਰੀ ਨਾਲ ਟਲ ਗਏ ਹਨ। ਡੀ.ਜੀ.ਪੀ,. ਪੰਜਾਬ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ।