ਸਿੱਖਿਆ ਵਿਭਾਗ ਵਲੋਂ ਸਾਲ 2025 ਦੇ 'ਅਧਿਆਪਕ ਰਾਜ ਪੁਰਸਕਾਰਾਂ' ਦਾ ਐਲਾਨ
.jpeg)





ਬੁਢਲਾਡਾ, 4 ਅਕਤੂਬਰ (ਸਵਰਨ ਸਿੰਘ ਰਾਹੀ)-ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਹਰ ਸਾਲ ਦਿੱਤੇ ਜਾਣ ਵਾਲੇ ਰਾਜ ਪੁਰਸਕਾਰਾਂ ਤਹਿਤ ਸਾਲ 2025 ਦੇ ਐਵਾਰਡੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿਚ 55 ਅਧਿਆਪਕਾਂ ਨੂੰ 'ਅਧਿਆਪਕ ਰਾਜ ਪੁਰਸਕਾਰ' 10 ਅਧਿਆਪਕਾਂ ਨੂੰ ਯੰਗ ਟੀਚਰਜ਼ ਐਵਾਰਡ, 3 ਅਧਿਆਪਕਾਂ ਨੂੰ ਸਪੈਸ਼ਲ ਟੀਚਰ ਐਵਾਰਡ ਅਤੇ 3 ਅਧਿਆਪਕਾਂ (ਬਲਾਕ ਪ੍ਰਾਇਮਰੀ ਅਫਸਰਾਂ) ਨੂੰ ਪ੍ਰਬੰਧਕੀ ਪੁਰਸਕਾਰ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦਿੱਤੇ ਜਾਣ ਵਾਲੇ ਇਨ੍ਹਾਂ ਪੁਰਸਕਾਰਾਂ ਬਾਰੇ ਸਨਮਾਨ ਸਮਾਰੋਹ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਹੁਣ ਇਹ ਪੁਰਸਕਾਰ 5 ਅਕਤੂਬਰ ਨੂੰ 'ਵਿਸ਼ਵ ਟੀਚਰਜ਼ ਦਿਵਸ' ਮੌਕੇ ਪ੍ਰਦਾਨ ਕੀਤੇ ਜਾਣਗੇ।